ਰਾਜ ਕੁਮਾਰ ਨੰਗਲ, ਫਿਲੌਰ

ਟਰੱਕ ਆਪਰੇਟਰ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਮੂਹ ਟਰੱਕ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਦੇ ਇੰਚਾਰਜ ਪਿੰ੍ਸੀਪਲ ਪੇ੍ਮ ਕੁਮਾਰ ਫਿਲੌਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਰਾਹੀਂ ਮੁੱਖ ਮੰਤਰੀ ਨੂੰ ਦਿੱਤਾ ਗਿਆ।

ਮੰਗ ਪੱਤਰ ਵਿਚ ਟਰੱਕ ਯੂਨੀਅਨ ਫਿਲੌਰ ਨੇ ਮੰਗ ਕੀਤੀ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਆਪਣੇ ਲੋਕਲ ਟਰੱਕਾਂ ਨਾਲ ਹਲਕੇ ਵਿਚ ਢੋਆ-ਢੁਆਈ ਦਾ ਕੰਮ ਕਰਦੇ ਆ ਰਹੇ ਹਾਂ ਪਰ ਪਿਛਲੇ ਸਮੇਂ ਵਿਚ ਕਾਂਗਰਸ ਸਰਕਾਰ ਵੇਲੇ ਸਾਡਾ ਸਾਰਾ ਕੰਮ ਸਾਡੇ ਕੋਲੋਂ ਖੋਹ ਲਿਆ ਗਿਆ। ਸਾਡੇ ਕੋਲੋਂ ਖੋਹ ਕੇ ਮਿਲੀਭੁਗਤ ਨਾਲ ਵੱਡੇ-ਵੱਡੇ ਘਰਾਣਿਆਂ ਜੋ ਸਰਕਾਰਾਂ ਦੇ ਚਹੇਤੇ ਸਨ, ਨੂੰ ਦੇ ਦਿੱਤਾ ਗਿਆ। ਸਾਡੇ ਸਾਰੇ ਟਰੱਕ ਲੋਕਲ ਏਰੀਏ ਦੇ ਹੋਣ ਕਰ ਕੇ ਵੀ ਵਿਹਲੇ ਖੜ੍ਹੇ ਹਨ। ਅਸੀਂ ਟਰੱਕਾਂ ਦੀ ਇੰਸ਼ੋਰੈਂਸ, ਟੈਕਸ ਫੀਸ, ਪਰਮਿਟ ਫੀਸ ਤੇ ਗੱਡੀਆਂ ਦੀਆਂ ਕਿਸ਼ਤਾਂ ਭਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਸਾਡੇ ਹਲਕੇ ਵਿਚ ਪੈਂਦੀਆਂ ਫੈਕਟਰੀਆਂ ਜਿਵੇਂ ਪੈਪਸੀ ਕੋਲਡ ਡਰਿੰਕ ਦੀ ਫੈਕਟਰੀ, ਪਾਰਲੇ ਬਿਸਕੁਟ ਫੈਕਟਰੀ, ਕਰਿਮਕਾ ਬਿਸਕੁਟ ਫੈਕਟਰੀ 'ਚ ਪਹਿਲਾਂ ਅਸੀਂ ਹੀ ਢੋਆ-ਢੁਆਈ ਦਾ ਕੰਮ ਕਰਦੇ ਸੀ ਪਰ ਕਾਂਗਰਸ ਦੀ ਸਰਕਾਰ ਸਮੇਂ ਹੌਲੀ-ਹੌਲੀ ਸਾਡੇ ਏਰੀਏ ਦੀਆਂ ਫੈਕਟਰੀਆਂ ਵਿਚ ਸਾਡੇ ਕੋਲੋਂ ਕੰਮ ਖੋਹ ਕੇ ਵੱਡੇ ਘਰਾਣੇ ਨੂੰ ਦੇ ਦਿੱਤਾ ਗਿਆ। ਸਾਡੀ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਹੈ ਕਿ ਸਾਡਾ ਖੋਹਿਆ ਹੋਇਆ ਕੰਮ ਵਾਪਸ ਟਰੱਕ ਯੂਨੀਅਨ ਫਿਲੌਰ ਨੂੰ ਦਿੱਤਾ ਜਾਵੇ।

ਇਸ ਮੌਕੇ ਲਖਵੀਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਰਾਮ, ਬਲਵਿੰਦਰ ਸਿੰਘ, ਕਿਰਪਾਲ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ, ਤਰਲੋਚਨ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ ਬਿੱਟੂ, ਤਰਲੋਚਨ ਸਿੰਘ, ਹਰਬੰਸ, ਬਲਜੀਤ ਸਿੰਘ ਸਮੂਹ ਟਰੱਕ ਮਾਲਕ ਤੇ ਡਰਾਈਵਰ ਹਾਜ਼ਰ ਸਨ ।