ਪੱਤਰ ਪੇ੍ਰਰਕ, ਗੁਰਾਇਆ : ਡੇਰਾ ਬਾਬਾ ਭਾਈ ਸਾਧੂ ਰੁੜਕਾ ਕਲਾਂ ਦੀ ਸਮਾਧ 'ਤੇ 16 ਸਤੰਬਰ ਨੂੰ ਹਰ ਸਾਲ ਅੱਠੇ ਦਾ ਮੇਲਾ ਲਾਇਆ ਜਾਦਾ ਹੈ। ਕੋਰੋਨਾ ਮਹਾਮਾਰੀ ਕਾਰਨ ਅੱਠੇ ਇਹ ਪਵਿੱਤਰ ਤਿਉਹਾਰ ਪਿਛਲੇ ਦੋ ਸਾਲ ਤੋਂ ਨਹੀਂ ਮਨਾਇਆ ਗਿਆ। ਇਸ ਸਾਲ ਮੌਜੂਦਾ ਗੱਦੀ ਨਸ਼ੀਨ ਮਹਾਰਾਜ ਮਹੰਤ ਸੇਵਾ ਦਾਸ ਦੀ ਰਹਿਨਮਾਈ ਹੇਠ 16 ਸਤੰਬਰ ਨੂੰ ਸੰਗਰਾਂਦ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਗੁਰਮਤਿ ਸਮਾਗਮ ਆਰੰਭ ਹੋਣੇ ਹਨ ਜਿਸ ਵਿਚ ਪ੍ਰਸਿੱਧ ਰਾਗੀ, ਢਾਡੀ ਜਥੇ ਤੇ ਹੋਰ ਵਿਦਵਾਨ ਹਾਜ਼ਰੀ ਲਗਾ ਰਹੇ ਹਨ। ਸਾਰਾ ਦਿਨ ਬਾਬਾ ਜੀ ਦੇ ਅਸਥਾਨ 'ਤੇ ਭਾਰੀ ਰੌਣਕ ਲੱਗੇਗੀ। ਇਸ ਮਹਾਨ ਸਮਾਗਮ ਦੇ ਪ੍ਰਬੰਧਾਂ ਦੀ ਦੇਖ-ਰੇਖ ਮਹੰਤ ਸੇਵਾ ਦੇ ਸਪੁੱਤਰ ਤੇ ਡੇਰੇ ਦੇ ਸੇਵਾਦਾਰ ਗੁਰਮੰਗਲ ਦਾਸ ਸੋਨੀ ਤੇ ਰਾਜੀਵ ਰਤਨ ਟੋਨੀ ਵੱਲੋਂ ਕੀਤੀ ਜਾ ਰਹੀ ਹੈ।