ਪਿ੍ਰਤਪਾਲ ਸਿੰਘ/ਗਿਆਨ ਸੈਦਪੁਰੀ, ਸ਼ਾਹਕੋਟ

ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਨਰਿੰਦਰ ਬੀਬਾ ਦੀ ਯਾਦ ਵਿਚ 24ਵਾਂ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਪਿੰਡ ਸਾਦਿਕਪੁਰ ਵਿਖੇ ਕਰਵਾਇਆ ਗਿਆ। ਮੁੱਖ ਸੰਚਾਲਕ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਵਿੱਚ ਕਰਵਾਏ ਗਏ ਮੇਲੇ ਵਿੱਚ ਮੁੱਖ ਮਹਿਮਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਐੱਮਐੱਲਏ ਸ਼ਾਹਕੋਟ ਤੇ ਬਲਕਾਰ ਸਿੰਘ ਐੱਮਐੱਲਏ ਕਰਤਾਰਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸੰਯੁਕਤ ਸੰਘਰਸ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਜਗਤਾਰ ਸਿੰਘ ਚੰਦੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜਾ ਸ਼ਾਮਲ ਹੋਏ।

ਮੇਲੇ 'ਚ ਲੋਕ ਗਾਇਕਾ ਗੁਰਜੀਤ, ਦਲੇਰ ਪੰਜਾਬੀ, ਗਗਨ ਮੱਲਾਂ, ਗੁਰਲਾਲ ਰੂਹਾਨੀ, ਬਕਸ਼ੀ ਬਿੱਲਾ ਨੇ ਆਪਣੀ ਬੁਲੰਦ ਆਵਾਜ਼ ਨਾਲ ਗਾ ਕੇ ਮੇਲੇ ਨੂੰ ਬੁਲੰਦੀਆਂ ਤਕ ਪਹੁੰਚਾਇਆ। ਸਟੇਜ ਸੰਚਾਲਕ ਬੀਰਬਲ ਨੂਰਮਹਿਲੀਆਂ ਨੇ ਨਰਿੰਦਰ ਬੀਬਾ ਐਵਾਰਡ ਪ੍ਰਰਾਪਤ ਕਰਨ ਵਾਲੀ ਕੁਲਵੀਰ ਗੋਗੀ ਅਤੇ ਉਸਤਾਦ ਬੇਲੀ ਰਾਮ, ਅਲਗੋਜਾ ਮਾਸਟਰ ਨਰੇਸ਼ ਕੁਮਾਰ ਜਲੰਧਰ ਨੂੰ ਸਟੇਜ 'ਤੇ ਪੇਸ਼ ਕੀਤਾ ਜਿਨ੍ਹਾਂ ਨੇ ਅਲਗੋਜਿਆਂ ਨਾਲ ਗੀਤ ਪੇਸ਼ ਕਰ ਕੇ ਨਰਿੰਦਰ ਬੀਬਾ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ। ਗਾਇਕ ਅਸ਼ੋਕ ਗਿੱਲ, ਨਮਰਤਾ ਸਾਦਿਕਪੁਰੀ, ਕੁਲਵਿੰਦਰ ਸ਼ਾਹਕੋਟੀ ਤੇ ਗਾਇਕਾ ਕੁਲਜੀਤ ਕੌਰ ਨੇ ਪਾਕਿਸਤਾਨੀ ਡਿਊਟ ਗੀਤਾਂ ਨਾਲ ਮੇਲੇ ਨੂੰ ਸੰਗੀਤਕ ਰੰਗ ਵਿੱਚ ਰੰਗ ਦਿੱਤਾ। ਪੰਜਾਬੀ ਗਾਇਕੀ ਦਲਵਿੰਦਰ ਦਿਆਲਪੁਰੀ ਨੇ ਆਪਣੇ ਹਿੱਟ ਗੀਤਾਂ ਨਾਲ ਮੇਲੇ ਵਿੱਚ ਬੈਠੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।

ਇਸ ਮੌਕੇ ਸ਼ਰੋਮਣੀ ਰੰਗਰੇਟਾ ਦਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਚੀਮਾ, ਨਾਵਲਕਾਰ ਜਰਨੈਲ ਸਿੰਘ ਕੋਹਾੜ ਤੇ ਪੇ੍ਮ ਸਿੰਘ ਕੋਹਾੜ ਕੈਨੇਡਾ, ਗੁਰਦਿਆਲ ਸਿੰਘ ਗਰੇਵਾਲ, ਸੁਖਪਾਲ ਸਿੰਘ ਦੇਵਗੁਨ, ਸੁਰਿੰਦਰ ਕੌਰ ,ਤਰਨਦੀਪ ਸਿੰਘ ਰੂਬੀ, ਬਲਵੀਰ ਸਿੰਘ ਧੰਜੂ, ਸਮਾਜ ਸੇਵਕ ਸੰਤੋਖ ਸਿੰਘ ਮਲਸੀਆਂ, ਜਸਵਿੰਦਰ ਸਿੰਘ ਰਾਮਪੁਰ, ਦਿਲਬਾਗ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਸਰਪੰਚ, ਮਨਿੰਦਰ ਸਿੰਘ ਮੌਜੀ, ਐਡਵੋਕੇਟ ਸੋਹਣ ਸਿੰਘ, ਜਰਨੈਲ ਸਿੰਘ ਸਾਦਿਕਪੁਰ ਤੇ ਪ੍ਰਰੀਤਮ ਸਿੰਘ ਪੀਤੂ ਸਾਦਿਕਪੁਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਮੇਲੇ ਦੇ ਮੁੱਖ ਸੰਚਾਲਕ ਗੁਰਨਾਮ ਸਿੰਘ ਨਿਧੜਕ ਨੇ ਮੇਲੇ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਆਪਣੇ ਜੀਵਨ ਵਿੱਚ ਹਮੇਸ਼ਾ ਪੰਜਾਬੀਆਂ ਨੂੰ ਲੱਚਰਤਾ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ।