ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਰਮਿੰਘਮ (ਇੰਗਲੈਂਡ) ਤੋਂ ਮਕੈਨੀਕਲ ਇੰਜੀਨੀਅਰ ਟੋਨੀ ਗੇ੍ਗ ਮੇਹਰਚੰਦ ਪੋਲੀਟੈਕਨਿਕ ਪੁੱਜੇ ਤੇ ਉਨ੍ਹਾਂ ਕਾਲਜ ਦਾ ਦੌਰਾ ਕੀਤਾ। ਉਨ੍ਹਾਂ ਨਾਲ ਇੰਡਸਟਰੀਅਲਿਸਟ ਅਜੇ ਗੌਸਵਾਮੀ ਵੀ ਸਨ। ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਟੋਨੀ ਗੇ੍ਗ ਦਾ ਸੁਆਗਤ ਕੀਤਾ ਤੇ ਉਨ੍ਹਾਂ ਨੂੰ ਕਾਲਜ ਦੀਆਂ ਲੈਬਾਂ, ਲਾਈਬ੍ਰੇਰੀ, ਆਡੀਟੋਰੀਅਮ ਤੇ ਕਲਾਸ ਰੂਮਾਂ ਦਾ ਦੌਰਾ ਕਰਵਾਇਆ। ਟੋਨੀ ਗੇ੍ਗ ਨੇ ਕਿਹਾ ਕਿ ਉਹ 70 ਸਾਲ ਪੁਰਾਣੇ ਪੋਲੀਟੈਕਨਿਕ ਵਿਚ ਆ ਕੇ ਅਤੇ ਇੱਥੇ ਉਮਦਾ ਇਨਫਰਾਸਟਰੱਕਚਰ ਦੇਖ ਕੇ ਬਹੁਤ ਖੁਸ਼ ਹੋਏ ਹਨ। ਅਜੇ ਗੋਸਆਮੀ ਨੇ ਦੱਸਿਆ ਕਿ ਟੋਨੀ ਗੇ੍ਗ ਬਿ੍ਟਿਸ਼ ਵਿਖੇ ਕਈ ਹੈਂਡ-ਟੂਲ ਇੰਡਸਟਰੀਜ਼ ਦੇ ਕੰਸਟਲਟੈਂਟ ਹਨ ਅਤੇ ਭਾਰਤ ਤੋਂ ਪੋ੍ਡਕਟ ਐਕਸਪੋਰਟ ਕਰਨ 'ਚ ਮਦਦ ਕਰਦੇ ਹਨ। ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਇਕ ਸਮਿ੍ਤੀ ਪੁਸਤਕ ਦੇ ਕੇ ਸਨਮਾਨਿਤ ਕੀਤਾ। ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਕਾਲਜ ਦਾ ਪਹਿਲਾਂ ਵੀ ਹੈਕਨੀ ਕਮਿਉਨਿਟੀ ਕਾਲਜ ਲੰਡਨ ਨਾਲ ਦੋ ਸਾਲ ਦਾ ਇਕਰਾਰ ਹੋਇਆ ਸੀ ਜੋ ਕਿ ਟੈਕਨੋਲਜੀ ਦੇ ਆਦਾਨ-ਪ੍ਰਦਾਨ ਲਈ ਸੀ। ਇਸ ਲਈ ਬਿ੍ਟਿਸ਼ ਕਾਂਉਸਲ ਵੱਲੋਂ ਯੂਕੇ ਦੇ ਪ੍ਰਰਾਜੈਕਟ ਯੁਕੇਰੀ ਅਧੀਨ ਇਸ ਕਾਲਜ ਦੀ ਵਿਸ਼ੇਸ਼ ਰੂਪ 'ਚ ਚੋਣ ਕੀਤੀ ਗਈ ਸੀ।