ਸਟਾਫ ਰਿਪੋਰਟਰ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਨੂੰ ਇਕ ਵਾਰੀ ਫੇਰ 2019 'ਚ ਬੈਸਟ ਪੋਲੀਟੈਕਨਿਕ ਆਫ ਪੰਜਾਬ ਚੁਣਿਆ ਗਿਆ ਹੈ। ਟੂਡੇ ਰਿਸਰਚ ਐਂਡ ਰੇਟਿੰਗ ਵੱਲੋਂ ਨਵੀਂ ਦਿੱਲੀ ਵਿਖੇ ਵਿਸ਼ਾਲ ਸਮਾਗਮ ਕੀਤਾ ਗਿਆ ਜਿਥੇ ਪਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਡਿਪਟੀ ਸੀਐੱਮ ਨਵੀਂ ਦਿੱਲੀ ਮਨੀਸ਼ ਸਿਸੋਦੀਆ ਤੇ ਐੱਮਐੱਸਐੱਮਈ ਦੇ ਐਡਵਾਈਜ਼ਰ ਵਸੰਤ ਕੁਮਾਰ ਤੋਂ ਐਵਾਰਡ ਤੇ ਟਰਾਫੀ ਹਾਸਲ ਕੀਤੀ। ਇਹ ਐਵਾਰਡ ਵਿੱਦਿਅਕ, ਸੱਭਿਆਚਾਰਕ, ਖੇਡਾਂ, ਪਲੇਸਮੈਂਟ ਤੇ ਰਿਸਰਚ ਤੇ ਹੋਰ ਸਰਗਰਮੀਆਂ 'ਚ ਕੀਤੀਆਂ ਜ਼ਿਕਰਯੋਗ ਪ੍ਰਰਾਪਤੀਆਂ ਲਈ ਮੇਹਰ ਚੰਦ ਪੋਲੀਟੈਕਨਿਕ ਨੂੰ ਦਿੱਤਾ ਗਿਆ। ਇਸ ਐਵਾਰਡ ਸਮਾਗਮ ਵਿਚ ਸੰਬੋਧਨ ਕਰਦਿਆਂ ਪਿ੍ਰੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਸਾਨੂੰ ਸਿੱਖਿਆ ਨਾਲ ਜੁੜੇ ਲੋਕਾਂ ਨੂੰ ਇੰਜੀਨੀਅਰ ਅਤੇ ਡਾਕਟਰ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਹੀ ਇਨਸਾਨ ਬਣਾਉਣ ਵੱਲ ਵੀ ਧਿਆਨ ਦੇਣ ਚਾਹੀਦਾ ਹੈ। ਅੱਜ ਦੇ ਸਮੇਂ 'ਚ ਅਧਿਆਪਕ ਹੀ ਦੇਸ਼ ਦੇ ਸਿਰਜਕ ਹੋ ਸਕਦੇ ਹਨ, ਜੋ ਭਵਿੱਖ ਦੇ ਵਾਰਸ ਪੈਦਾ ਕਰਦੇ ਹਨ। ਇਸ ਸਮਾਗਮ 'ਚ ਡਾ. ਜਗਰੂਪ ਨਾਲ ਉਨ੍ਹਾਂ ਦੀ ਧਰਮਪਤਨੀ ਅਰਵਿੰਦਰ ਕੌਰ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦਾਂ ਨੇ ਵੀ ਸ਼ਿਰਕਤ ਕੀਤੀ। ਕਾਲਜ ਪਰਤਣ 'ਤੇ ਸਮੁੱਚੇ ਸਟਾਫ ਨੇ ਪਿੰ੍ਸੀਪਲ ਡਾ. ਜਗਰੂਪ ਸਿੰਘ ਦਾ ਸਵਾਗਤ ਕੀਤਾ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸਲ 'ਚ ਇਹ ਐਵਾਰਡ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਹੈ। ਇਸ ਮੌਕੇ ਵਿਭਾਗ ਮੁਖੀ ਸੰਜੇ ਬਾਂਸਲ, ਜੇਐੱਸ ਘੇੜਾ, ਮੰਜੂ, ਕਸ਼ਮੀਰ ਕੁਮਾਰ, ਕਪਿਲ ਓਹਰੀ, ਪਿ੍ਰੰਸ ਮਦਾਨ, ਹੀਰਾ ਮਹਾਜਨ, ਗੌਰਵ ਸ਼ਰਮਾ, ਰਾਜੇਸ਼ ਕੁਮਾਰ, ਸੁਰਜੀਤ ਸਿੰਘ, ਐੱਸਸੀ ਤਨੇਜਾ ਤੇ ਰਾਕੇਸ਼ ਸ਼ਰਮਾ ਹਾਜ਼ਰ ਸਨ।