ਮਦਨ ਭਾਰਦਵਾਜ, ਜਲੰਧਰ : ਕੇਂਦਰੀ ਵਿਧਾਨ ਸਭਾ ਹਲਕੇ ਦੀ ਟਿਕਟ ਨੂੰ ਲੈ ਕੇ ਪਿਛਲੇ ਲਗਪਗ 6 ਮਹੀਨਿਆਂ ਤੋਂ ਵਿਧਾਇਕ ਰਾਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਵਿਚਕਾਰ ਚਲ ਰਹੀ ਸਿਆਸੀ ਨਾਰਾਜ਼ਗੀ ਦੂਰ ਕਰਨ ਲਈ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਸਬੰਧ 'ਚ ਕੱਲ੍ਹ ਵੀਰਵਾਰ ਨੂੰ ਸੰਤੋਖ ਸਿੰਘ ਚੌਧਰੀ ਨੇ ਬੇਰੀ ਅਤੇ ਰਾਜਾ ਦੀ ਮੀਟਿੰਗ ਰੱਖੀ ਹੈ, ਜੋ ਕਿ ਦੁਪਹਿਰ ਬਾਅਦ ਰੱਖੀ ਜਾ ਸਕਦੀ ਹੈ ਅਤੇ ਸਮਿਝਆ ਜਾਂਦਾ ਹੈ ਕਿ ਉਕਤ ਮੀਟਿੰਗ ਸੰਤੋਖ ਸਿੰਘ ਚੌਧਰੀ ਦੇ ਘਰ ਹੀ ਹੋਵੇਗੀ। ਵਿਧਾਨ ਸਭਾ ਦੀਆਂ ਚੋਣਾਂ ਲਈ ਲਗਪਗ 3 ਹਫਤੇ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਕੇਂਦਰੀ ਵਿਧਾਨ ਸਭਾ ਹਲਕਾ 'ਚ ਵਿਧਾਇਕ ਬੇਰੀ ਦੀ ਚੋਣ ਮੁਹਿੰਮ ਭਾਵੇਂ ਅੰਦਰ ਖਾਤੇ ਸ਼ੁਰੂ ਹੋ ਚੁੱਕੀ ਹੈ ਪਰ ਜਿਹੜੀ ਬੇਰੀ ਅਤੇ ਮੇਅਰ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰਨਾ ਵੀ ਬਹੁਤ ਜ਼ਰੂਰੀ ਹੈ। ਮੇਅਰ ਹਮਾਇਤੀ ਜਿਨ੍ਹਾਂ ਕੌਂਸਲਰਾਂ ਨੇ ਬੇਰੀ ਵਿਰੁੂੱਧ ਬਗਾਵਤ ਦਾ ਝੰਡਾ ਗੱਿਢਆ ਹੋਇਆ ਹੈ, ਉਹ ਮੇਅਰ ਦੇ ਇਸ਼ਾਰੇ ਦੀ ਉਡੀਕ 'ਚ ਹਨ ਅਤੇ ਮੇਅਰ ਨਾਲ ਲਗਪਗ ਅੱਧੀ ਦਰਜਨ ਕੌਂਸਲਰ ਹਨ, ਜਿਨ੍ਹਾਂ ਦੇ ਬੇਰੀ ਖ਼ਿਲਾਫ਼ ਬਗਾਵਤੀ ਤੇਵਰ ਬਣੇ ਹੋਏ ਹਨ। ਬੇਰੀ ਅਤੇ ਮੇਅਰ ਵਿਚਕਾਰ ਕੱਲ੍ਹ ਵੀਰਵਾਰ ਨੂੰ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਮੀਟਿੰਗ ਕਰ ਕੇ ਦੋਵਾਂ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਖਤਮ ਕਰਾਉਣ ਦਾ ਯਤਨ ਕਰਨਗੇ। ਜੇ ਕੱਲ੍ਹ ਬੇਰੀ ਤੇ ਮੇਅਰ ਵਿਚਕਾਰ ਸਮਝੋਤਾ ਹੋ ਜਾਂਦਾ ਹੈ ਤਾਂ ਫਿਰ ਮੇਅਰ ਹਮਾਇਤੀ ਕੌਂਸਲਰ ਪਾਰਟੀ ਲਈ ਕੰਮ ਕਰਨ ਲਈ ਰਾਜ਼ੀ ਹੋ ਜਾਣਗੇ, ਨਹੀਂ ਤਾਂ ਚੋਣ ਦੌਰਾਨ ਮੇਅਰ ਹਮਾਇਤੀ ਕੌਂਸਲਰ ਬੇਰੀ ਲਈ ਮੁਸੀਬਤ ਬਣ ਸਕਦੇ ਹਨ। ਇਸ ਲਈ ਸਮਿਝਆ ਜਾਂਦਾ ਹੈ ਕਿ ਸੰਤੋਖ ਸਿੰਘ ਚੌਧਰੀ ਕੱਲ੍ਹ ਵੀਰਵਾਰ ਨੂੰ ਉਕਤ ਦੋਵਾਂ ਕਾਂਗਰਸੀ ਆਗੂਆਂ ਵਿਚਕਾਰ ਹਰ ਕੀਮਤ 'ਤੇ ਸਮਝੌਤਾ ਕਰਾਉਣ ਲਈ ਯਤਨਸ਼ੀਲ ਰਹਿਣਗੇ। ਕੇਂਦਰੀ ਵਿਧਾਨ ਸਭਾ ਹਲਕਾ ਜਿਹੜਾ ਕਿ ਸੰਤੋਖ ਸਿੰਘ ਚੌਧਰੀ ਦੇ ਲੋਕ ਸਭਾ ਹਲਕੇ 'ਚ ਆਉਂਦਾ ਹੈ, ਇਸ ਲਈ ਸੰਤੋਖ ਸਿੰਘ ਚੌਧਰੀ ਬੇਰੀ ਅਤੇ ਮੇਅਰ ਵਿਚਕਾਰ ਸਮਝੌਤਾ ਕਰਵਾਉਣਗੇ। ਵਰਨਣਯੋਗ ਹੈ ਕਿ ਬੇਰੀ ਤੇ ਮੇਅਰ ਵਿਚਕਾਰ ਉਸ ਸਮੇਂ ਮਤਭੇਦ ਪੈਦਾ ਹੋ ਗਏ ਸਨ, ਜਦੋਂ ਮੇਅਰ ਜਗਦੀਸ਼ ਰਾਜਾ ਨੇ ਪਾਰਟੀ ਹਾਈਕਮਾਨ ਪਾਸ ਕੇਂਦਰੀ ਹਲਕੇ ਤੋਂ ਟਿਕਟ ਦੇਣ ਦਾ ਦਾਅਵਾ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਦੀਆਂ ਆਪਸੀ ਦੂਰੀਆਂ ਵਧਦੀਆਂ ਗਈਆਂ ਅਤੇ ਹਾਲਾਤ ਅਜਿਹੇ ਬਣ ਗਏ ਸਨ ਕਿ ਅਧੀ ਦਰਜਨ ਕੌਂਸਲਰਾਂ ਨੇ ਮੇਅਰ ਸਮੇਤ ਬਗਾਵਤੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ ਤੇ ਉਸ ਦੌਰਾਨ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਵਿਧਾਇਕ ਬੇਰੀ ਨੂੰ ਵੀ ਸ਼ਕਤੀ ਪ੍ਰਦਰਸ਼ਨ ਕਰਨ ਲਈ ਮਜਬੁੂਰ ਹੋਣਾ ਪਿਆ ਸੀ ਅਤੇ ਬੇਰੀ ਦਾ ਸ਼ਕਤੀ ਪ੍ਰਦਰਸ਼ਨ ਮੇਅਰ ਰਾਜਾ ਤੋਂ ਕਿਤੇ ਮਜ਼ਬੂਤ ਦਿਖਾਈ ਦਿੱਤਾ ਸੀ। ਹੁਣ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਬੇਰੀ ਤੇ ਮੇਅਰ ਵਿਚਕਾਰ ਸਮਝੋਤੇ ਦੀਆਂ ਵਧੇਰੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।