ਫੋਟੋ : 9

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਪੰਜਾਬ ਮੈਨੇਜਮੈਂਟ ਆਫ ਇਨਫਰਾਸਟੱਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (ਪੀਐੱਮਆਈਡੀਸੀ) ਨੇ ਸਾਲਿਡ ਵੇਸਟ ਮੈਨੇਜਮੈਂਟ ਨੂੰ ਪ੍ਰਮੋਟ ਕਰਨ ਅਤੇ ਇਸ ਲਈ ਕਿਰਤੀ ਰੱਖਣ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਹੈ। ਇਸ ਸਬੰਧੀ ਹੈਲਥ ਐਂਡ ਸੈਨੀਟੇਸ਼ਨ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ ਨੇ ਬੁੱਧਵਾਰ ਨੂੰ ਪੀਐੱਮਆਈਡੀਸੀ ਦੇ ਡਾਇਰੈਕਟਰ ਪੂਰਨ ਸਿੰਘ ਨਾਲ ਚੰਡੀਗੜ੍ਹ ਵਿਖੇ ਮ੍ੁਲਾਕਾਤ ਕੀਤੀ ਅਤੇ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇ। ਇਸ ਦੌਰਾਨ ਪੂਰਨ ਸਿੰਘ ਨੇ ਸ਼ਹਿਰ ਨੂੰ ਸਾਫ਼-ਸੁੱਥਰਾ ਰੱਖਣ ਲਈ ਪਿਟਸ ਬਣਾਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਅਤੇ ਇਸ 'ਤੇ ਫੋਕਸ ਬਣਾਏ ਰੱਖਣ 'ਤੇ ਜ਼ੋਰ ਦਿੱਤਾ।

ਇਸ ਦੌਰਾਨ ਬਲਰਾਜ ਠਾਕੁਰ ਨੇ ਵਰਿਆਣਾ ਸਥਿਤ ਵਰਿਆਣਾ ਡੰਪ 'ਤੇ ਲੱਗਣ ਵਾਲੇ ਬਾਇਓ ਮਾਈਨਿੰਗ ਪ੍ਰਰਾਜੈਕਟ ਨੂੰ ਲਗਾਉਣ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁੱਥਰਾ ਰੱਖਣ ਤੇ ਕੂੜਾ ਮੁਕਤ ਬਣਾਉਣ ਲਈ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਰੱਖਣਾ ਬਹੁਤ ਜ਼ਰੂਰੀ ਹੈ। ਡਾਇਰੈਕਟਰ ਪੂਰਨ ਸਿੰਘ ਨੇ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਰੱਖਣ ਲਈ ਕੂੜਾ ਲਿਜਾਣ ਵਾਲੇ ਰੈਗ ਪਿੱਕਰਜ਼ ਨੂੰ ਕੌਂਸਿਲੰਗ ਕਰਨ ਲਈ ਵੀ ਸੁਝਾਅ ਦਿੱਤਾ ਤਾਂ ਜੋ ਸ਼ਹਿਰ ਸਾਫ਼-ਸੁੱਥਰਾ ਰਹਿ ਸਕੇ।