ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ

ਪਿੰਡ ਸੰਘਵਾਲ 'ਚ ਸਹਿਕਾਰੀ ਮਲਟੀਪਰਪਜ਼ ਖੇਤੀਬਾੜੀ ਸੁਸਾਇਟੀ 'ਚ ਪਿੰਡ ਕਰਾੜੀ, ਗੋਪਾਲਪੁਰ ਆਦਿ ਕਈ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਸੁਸਾਇਟੀ ਪ੍ਰਧਾਨ ਸੁਰਿੰਦਰ ਸਿੰਘ ਚਾਹਲ ਅਤੇ ਸਰਪੰਚ ਮਾ. ਭਾਗ ਰਾਮ ਸੰਘਵਾਲ ਦੀ ਅਗਵਾਈ 'ਚ ਹੋਈ। ਇਸ ਮੌਕੇ ਕਿਸਾਨ ਭਾਈਚਾਰੇ 'ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਗਿਆ, ਕਿ ਕਰੀਬ ਡੇਢ ਸਾਲ ਬੀਤਣ ਦੇ ਬਾਵਜੂਦ ਕਣਕ ਦੇ ਬੀਜ਼ਾਂ ਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿਚ ਸੂਬਾ ਸਰਕਾਰ ਵੱਲੋਂ ਅਜੇ ਤਕ ਕਿਉਂ ਨਹੀਂ ਪਾਈ ਗਈ। ਜ਼ਿਕਰਯੋਗ ਹੈ ਕਿ ਅਜੇ ਤਕ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਬਾਰੇ ਸੂੂਬਾ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਕਣਕ ਦੇ ਬੀਜ਼ਾਂ ਸਬੰਧੀ ਵਧੀਆ ਬੀਜ਼ਾਂ ਤੇ ਖਾਦਾਂ ਦੀ ਉਚਿਤ ਵਰਤੋਂ ਦੇ ਨਾਲ-ਨਾਲ ਹਾਜ਼ਰੀਨ ਕਿਸਾਨਾਂ ਨੂੰ ਝੋਨੇ ਦੇ ਖੇਤਾਂ 'ਚ ਕਣਕ ਦੀ ਸਿੱਧੀ ਬਿਜਾਈ ਕਰਨ ਅਤੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਚਾਹਲ ਨੇ ਕਿਹਾ ਕਿ ਕਿਸਾਨਾਂ ਦੇ ਖਾਤਿਆ 'ਚ ਕਣਕ ਦੇ ਬੀਜ਼ਾਂ ਦੀ ਸਬਸਿਡੀ ਤੁਰੰਤ ਪਾਈ ਜਾਵੇ। ਇਸ ਦੇ ਨਾਲ ਸੂਬਾ ਸਰਕਾਰ ਇਸ ਸਾਲ ਵੀ ਕਣਕ ਦੇ ਬੀਜ਼ਾਂ ਦੀ ਸਬਸਿਡੀ ਦੇਣ ਦਾ ਤੁਰੰਤ ਐਲਾਨ ਕਰੇ। ਇਸ ਮੌਕੇ ਸਰਪੰਚ ਮਾ. ਭਾਗ ਰਾਮ, ਮਹਿੰਦਰ ਸਿੰਘ ਸੰਘਵਾਲ, ਕਰਮਜੀਤ ਸਿੰਘ ਨੀਟਾ, ਪਰਮਜੀਤ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਸਤਿਨਾਮ ਸਿੰਘ, ਹਰਵਿੰਦਰ ਸਿੰਘ, ਜਰਮਨ ਸਿੰਘ ਆਦਿ ਵੀ ਹਾਜ਼ਰ ਸਨ।