> ਜਤਿੰਦਰ ਪੰਮੀ, ਜਲੰਧਰ : ਪ੍ਰ ਸ਼ਾਸਨ ਨੇ ਜ਼ਿਲ੍ਹੇ ਭਰ ਦੇ ਮੈਡੀਕਲ ਸਟੋਰ ਤੇ ਲੈਬਾਰਟਰੀਆਂ ਖੋਲ੍ਹਣ ਲਈ ਕਰਫਿੳੂ ਤੋਂ ਕੁਝ ਸਮੇਂ ਲਈ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਬਾਅਦ ਦੁਪਹਿਰ 4 ਵਜੇ ਜਾਰੀ ਕੀਤੀ ਗਈ ਵੀਡੀਓ ਵਿਚ ਜ਼ਿਲ੍ਹੇ ਅੰਦਰ ਸਾਰੇ ਮੈਡੀਕਲ ਸਟੋਰ ਰੋਜ਼ਾਨਾ 10 ਤੋਂ 5 ਵਜੇ ਖੁੱਲ੍ਹਿਆ ਕਰਨਗੇ। ਲੋਕ ਹੁਣ ਆਪਣੇ ਨੇੜਲੇ ਮੈਡੀਕਲ ਸਟੋਰ ਤੋਂ ਇਸ ਸਮੇਂ ਦੌਰਾਨ ਆਪਣੀ ਦਵਾਈ ਲਿਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਲੋਕਾਂ ਨੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਵਾਉਣੇ ਹੁੰਦੇ ਹਨ ਅਤੇ ਬਹੁਤੇ ਟੈਸਟ ਖਾਲੀ ਪੇਟ ਕਰਵਾਉਣੇ ਪੈਂਦੇ ਹਨ, ਇਸ ਲਈ ਮੈਡੀਕਲ ਲੈਬਾਰਟਰੀਆਂ ਸਵੇਰੇ 5 ਤੋਂ ਦੁਪਹਿਰ 12 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ।

Watch Video: www.facebook.com/jagranpunjabi/videos/241485440374155/

Posted By: Tejinder Thind