ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ

ਪੀਏਪੀ ਕੰਪਲੈਕਸ ਵਿਚ ਇਸਤਰੀ ਕਾਂਸਟੇਬਲ ਨੂੰ ਬੇਹੋਸ਼ ਕਰਕੇ ਜਬਰ ਜਨਾਹ ਕਰਨ ਦੇ ਦੋਸ਼ਾਂ ਵਿਚ ਿਘਰੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਨਾਲ ਸਬੰਧਤ ਕਾਂਸਟੇਬਲ ਤੇ ਉਹਦੇ ਸਾਥੀ ਦਾ ਛਾਉਣੀ ਪੁਲਿਸ ਨੂੰ ਹਾਲੇ ਤਕ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਏਸੀਪੀ ਕੈਂਟ ਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਬਰ ਜਨਾਹ ਦੇ ਮਾਮਲੇ ਵਿਚ ਨਾਮਜ਼ਦ ਦੋਵੇਂ ਮੁਲਜ਼ਮ ਫ਼ਰਾਰ ਹਨ। ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

ਐਡੀਸ਼ਨਲ ਐੱਸਐੱਚਓ ਜਸਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਦੋਵੇਂ ਜਣੇ ਕਮਰਾ ਛੱਡ ਕੇ ਫ਼ਰਾਰ ਹੋ ਗਏ ਸਨ ਕਮਰਿਆਂ ਨੂੰ ਜਿੰਦਰੇ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗੀ ਹੁਕਮਾਂ 'ਤੇ ਸ਼ਿਕਾਇਤ ਕਰਤਾ ਇਸਤਰੀ ਕਾਂਸਟੇਬਲ ਤੇ ਮੁਲਜ਼ਮ ਕਾਂਸਟੇਬਲ ਦੀ ਜ਼ਿਲ੍ਹਾ ਵਾਪਸੀ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਥਾਣਾ ਮੁਖੀ ਛਾਉਣੀ ਕੁਲਵੀਰ ਸਿੰਘ ਤੇ ਸਬ-ਇੰਸਪੈਕਟਰ ਸੁਰਿੰਦਰ ਕੌਰ ਵਲੋ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸਤਰੀ ਕਾਂਸਟੇਬਲ ਤੇ ਕਾਂਸਟੇਬਲ ਰੈਸਲਿੰਗ ਕਰਦੇ ਸਨ ਪੀਏਪੀ ਸਪੋਰਟਸ ਸੈਟਰ ਨਾਲ ਅਟੈਚ ਕੀਤੇ ਗਏ ਸਨ ਦੋਹਾਂ ਦੀ ਰਿਹਾਇਸ਼ ਪੀਏਪੀ ਕੁਆਰਟਰਾਂ ਵਿਚ ਰੱਖੀ ਗਈ ਸੀ। ਇਸਤਰੀ ਕਾਂਸਟੇਬਲ ਨੇ ਏਡੀਜੀਪੀ ਪੀਏਪੀ ਕੋਲ ਸ਼ਿਕਾਇਤ ਕੀਤੀ ਕਿ ਜਬਰ ਜਨਾਹ ਕਰਨ ਵਾਲੇ ਕਾਂਸਟੇਬਲ ਨੇ ਉਹਦੇ ਤੋਂ ਰੱਖੜੀ ਬਨਵਾ ਕੇ ਭੈਣ ਬਣਾਇਆ ਸੀ ਤੇ ਫੇਰ ਨਸ਼ੀਲੀ ਵਸਤੂ ਦੇ ਕੇ ਜਬਰ ਜਨਾਹ ਕੀਤਾ। ਜਬਰ ਜਨਾਹ ਕਰਨ ਤੋਂ ਬਾਅਦ ਉਹ ਇਸਤਰੀ ਕਾਂਸਟੇਬਲ ਨੂੰ ਬਲੈਕਮੇਲ ਕਰਦਾ ਰਿਹਾ। ਏਡੀਜੀਪੀ ਵੱਲੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਜਲੰਧਰ ਨੂੰ ਸੌਂਪਿਆ ਗਿਆ। ਪੁਲਿਸ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਥਾਣਾ ਛਾਉਣੀ ਵਿਖੇ ਇਸਤਰੀ ਕਾਂਸਟੇਬਲ ਦੇ ਬਿਆਨਾਂ ਦੇ ਅਧਾਰ 'ਤੇ ਹਰਿਆਣਾ ਦੇ ਰੋਹਤਕ ਦੇ ਰਹਿਣ ਵਾਲੇ ਕਾਂਸਟੇਬਲ ਦਿਨੇਸ਼ ਹਾਲ ਵਾਸੀ ਜ਼ੀਰਕਪੁਰ ਅਤੇ ਉਸ ਦੇ ਸਾਥੀ ਕਾਂਸਟੇਬਲ ਨਾਰਾਇਣ ਖਿਲਾਫ ਥਾਣਾ ਛਾਉਣੀ ਵਿਖੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ।