ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਨੇ ਆਉਂਦੀ 27 ਜੁਲਾਈ ਨੂੰ ਨਗਰ ਨਿਗਮ ਹਾਊਸ ਦੀ ਮੀਟਿੰਗ ਦੁਪਹਿਰ ਬਾਅਦ ਰੈੱਡ ਕਰਾਸ ਭਵਨ ਵਿਖੇ ਸੱਦੀ ਹੈ ਜਿਸ 'ਚ ਪ੍ਰਮੁੱਖ ਤੌਰ 'ਤੇ ਵਾਟਰ ਐਂਡ ਸੀਵਰੇਜ ਦੇ 75 ਕਰੋੜ ਦੇ ਬਕਾਇਆ ਨੂੰ ਮਾਫੀ ਕਰਨ ਦਾ ਮਤਾ ਸ਼ਾਮਲ ਕੀਤਾ ਗਿਆ ਹੈ ਜਿਸ ਨੂੰ ਹਾਊਸ ਪਾਸ ਕਰ ਕੇ ਪੰਜਾਬ ਸਰਕਾਰ ਦੀ ਮਨਜ਼ੂਰੀ ਲਈ ਭੇਜੇਗਾ। ਉਕਤ ਬਕਾਇਆ ਮਾਫ ਕਰਨ ਲਈ ਬੀਤੇ ਵਿਧਾਨ ਸਭਾ ਕਮੇਟੀ ਅੱਗੇ ਵੀ ਵਿਧਾਇਕਾਂ ਰਾਜਿੰਦਰ ਬੇਰੀ ਤੇ ਬਾਵਾ ਹੈਨਰੀ ਨੇ ਮਤਾ ਰਖਿਆ ਸੀ ਜਿਸ ਨੇ ਹਾਊਸ 'ਚ ਮਤਾ ਪਾਸ ਕਰ ਕੇ ਭੇਜਣ ਲਈ ਕਿਹਾ ਸੀ। ਨਗਰ ਨਿਗਮ ਹਾਊਸ ਦੀ ਮੀਟਿੰਗ ਕੋਰੋਨਾ ਮਹਾਮਾਰੀ ਕਾਰਨ 5 ਮਹੀਨੇ ਬਾਅਦ ਹੋ ਰਹੀ ਹੈ। ਇਸ ਤੋਂ ਇਲਾਵਾ ਨਿਗਮ 125 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ ਦੇਵੇਗੀ ਜਿਸ 'ਚ ਪਾਣੀ ਤੇ ਸੀਵਰੇਜ ਦੇ ਬਕਾਇਆ ਬਿਲਾਂ ਦੀ ਮਾਫੀ ਦੇ ਨਾਲ ਗਦਈਪੁਰ 'ਚ ਮਲਬੇ ਤੋਂ ਇੰਟਰਲਾਕਿੰਗ ਟਾਇਲਾਂ ਲਾਉਣ ਦੇ ਸੀਐਂਡ ਵੇਸਟ ਪਲਾਂਟ ਦਾ 5 ਸਾਲ ਦੀ ਸਾਂਭ-ਸੰਭਾਲ ਦੇ ਮਤੇ ਏਜੰਡੇ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਏਜੰਡੇ 'ਚ ਸਮਾਰਟ ਸਿਟੀ ਕੰਪਨੀ ਦੇ ਕੰਮਾਂ ਲਈ ਇਲਾਕਾ ਕੌਂਸਲਰਾਂ ਤੋਂ ਪ੍ਰਮਾਣ ਪੱਤਰ ਲੈਣ, ਪੁਰਾਣੇ ਸ਼ਹਿਰ ਸਮੇਤ ਕਈ ਸੜਕਾਂ ਤੇ ਫਾਈਲ ਦੇ ਆਧਾਰ 'ਤੇ ਨਕਸ਼ੇ ਪਾਸ ਕਰਨ ਆਦਿ ਮਤੇ ਵੀ ਸ਼ਾਮਲ ਹਨ। ਵਿਕਾਸ ਕੰਮਾਂ ਦੇ ਮਤਿਆਂ 'ਚੋਂ ਕਈ ਕੰਮਾਂ ਦੇ ਟੈਂਡਰ ਮੇਅਰ ਦੀ ਮਨਜ਼ੂਰੀ ਨਾਲ ਐਂਟੀਸੀਪੇਸ਼ਨ 'ਤੇ ਲਾਏ ਜਾ ਚੁੱਕੇ ਹਨ। ਉਕਤ ਬਕਾਇਆ 75 ਕਰੋੜ ਮਾਫ ਹੁੰਦੇ ਹਨ ਤਾਂ ਇਸ 'ਚੋਂਂ 41 ਕਰੋੜ ਦੀ ਰਕਮ ਹੀ ਮਾਫ ਹੋਵੇਗੀ। ਇਸ ਤੋਂ ਇਲਾਵਾ ਸ਼ਹਿਰ ਤੋਂ ਇਮਾਰਤਾਂ ਤੇ ਸੜਕਾਂ ਆਦਿ ਦੇ ਮਲਬੇ ਨੂੰ ਪ੍ਰਰਾਸੈੱਸ ਕਰ ਕੇ ਇੰਟਰਲਾਕਿੰਗ ਟਾਈਲਾਂ ਬਣਾਉਣ ਦੇ ਕੰਸਟ੍ਕਸ਼ਨ ਐਂਡ ਡੈਮੋਲੇਸ਼ਨ ਵੇਸਟ ਪਲਾਂਟ ਲੱਗਣ ਤੇ ਉਸ ਦੀ ਸਾਂਭ-ਸੰਭਾਲ ਦੀ 5 ਸਾਲ ਲਈ 2.28 ਕਰੋੜ ਰੁਪਏ ਦੇ ਖਰਚ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਡਿਵਾਈਡਰਾਂ ਤੋਂ ਕੂੜਾ ਚੁੱਕਣ ਲਈ 25 ਟਰੈਕਟਰ-ਟਰਾਲੀਆਂ ਕਿਰਾਏ 'ਤੇ ਲੈਣ ਦੇ ਟੈਂਡਰ ਨੂੰ ਇਕ ਸਾਲ ਲਈ ਵਧਾਉਣ ਦਾ ਮਤਾ ਵੀ ਰੱਖਿਆ ਗਿਆ ਹੈ ਤੇ ਇਸ ਦਾ ਬਜਟ 245 ਕਰੋੜ ਦਾ ਹੈ ਜਦਕਿ ਹੈਲਥ ਬ੍ਾਂਚ ਅਧੀਨ ਚੱਲ ਰਹੇ ਟਿੱਪਰ ਤੇ ਜੇਸੀਬੀ ਦੇ ਕੰਮ 'ਚ ਵੀ 50 ਫੀਸਦੀ ਵਾਧਾ ਕੀਤਾ ਜਾਣਾ ਵੀ ਸ਼ਾਮਲ ਹੈ। ਏਜੰਡੇ 'ਚ ਨਿਗਮ ਯੂਨੀਅਨਾਂ ਦੀ ਮੰਗਾਂ ਅਧੀਨ ਸ਼ਹਿਰ ਦੇ 4 ਵਿਧਾਇਕਾਂ ਵੱਲੋਂ ਰੱਖੇ 64 ਆਊਟ ਸੋਰਸ ਦੇ ਫਿਟਰ ਕੁਲੀ, ਮੈਸਨਾਂ ਨੂੰ ਪੱਕਾ ਕਰਨ ਦਾ ਮਤਾ ਤੇ ਡਰਾਈਵਰਾਂ ਨੂੰ ਐਤਵਾਰ ਦੀ ਛੁੱਟੀ ਅਤੇ ਸ਼ਨਿਚਰਵਾਰ ਨੂੰ ਕੰਮ ਕਰਨ ਵਜੋਂ 13 ਮਹੀਨੇ ਦੀ ਤਨਖਾਹ ਦੇਣ ਦੀ ਵੀ ਸਿਫਾਰਸ਼ ਕੀਤੀ ਗਈ।

--

ਉਖਾੜ ਕੇ ਬਣਨ ਵਾਲੀਆਂ ਸੜਕਾਂ

ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਜਾਂ ਮੇਨ ਥਾਵਾਂ 'ਤੇ ਉਖਾੜ ਕੇ ਸੜਕਾਂ ਬਣਾਈਆਂ ਜਾਣੀਆਂ ਹਨ ਉਨ੍ਹਾਂ 'ਚ ਵਾਰਡ 40 ਦੀ ਤਿਲਕ ਨਗਰ ਚੌਕ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰੱਖਣਾ, ਘਾਹ ਮੰਡੀ ਚੌਕ ਤੋਂ ਦਮਸ਼ੇਸ ਨਗਰ ਰੋਡ ਦਾ ਨਾਂ ਸਤਗੁਰੂ ਕਬੀਰ ਮਾਰਗ ਰੱਖਣਾ, ਮਸੰਦ ਚੌਕ ਤੋਂ ਸਕਾਈਲਾਰਕ ਚੌਕ ਦਾ ਨਾਂ ਸੀਤਾ ਰਾਮ ਕਪੂਰ ਮਾਰਗ ਰੱਖਣਾ, ਪਿੰਜਰਾ ਪੋਲ ਗਊਸ਼ਾਲਾ ਨੂੰ 12 ਲੱਖ ਸਲਾਨਾ ਦੀ ਗ੍ਾਂਟ ਦੀ ਥਾਂ 60 ਲੱਖ ਕਰਨਾ, ਬੇਸਹਾਰਾ ਪਸ਼ੂਆਂ ਨੂੰ ਫਰੀਦਕੋਟ ਤੇ ਸ਼ਾਹਕੋਟ ਭੇਜਣ ਲਈ 3.50 ਕਰੋੜ ਦਾ ਭੁਗਤਾਨ ਕਰਨਾ, ਨਿਗਮ ਦੀਆਂ ਗੱਡੀਆਂ ਲਈ ਟਾਇਰਾਂ ਦੀ ਖਰੀਦ ਕਰਨਾ, ਨਿਗਮ ਦੀਆਂ ਐਡਹਾਕ ਕਮੇਟੀਆਂ ਦੀ ਮਿਆਦ ਇਕ ਸਾਲ ਲਈ ਵਧਾਉਣਾ, ਅਵਤਾਰ ਸਿੰਘ ਨੂੰ ਸਟ੍ਰੇਅ ਅਨੀਮਲ, ਰਾਧਿਕਾ ਪਾਠਕ ਬੀਐਂਡਅਆਰ ਤੇ ਬਲਵਿੰਦਰ ਕੌਰ ਲਾਡਾ ਨੂੰ ਓਐਂਡਐੱਮ ਕਮੇਟੀ ਦੇ ਮੈਂਬਰ ਨਾਮਜਦ ਕਰਨਾ, ਨਿਗਮ ਦੇ ਕਮਿਊਨਿਟੀ ਫੈਸਿਲੀਟੇਸ਼ਨ ਸੈਂਟਰਾਂ ਦੀ ਇਕ ਸਾਲ ਲਈ ਮਿਆਦ 'ਚ ਵਾਧਾ ਕਰਨ, ਨਿਗਮ ਦੀ ਲੈਬ 'ਚ ਪਾਣੀ ਦੀ ਟੈਸਟਿੰਗ ਦੇ ਰੇਟ ਵਧਾਉਣ, ਟਾਂਡਾ ਰੋਡ ਰੇਲਵੇ ਫਾਟਮ ਤੋਂ ਸੋਢਲ ਫਾਟਕ ਤਕ ਦੀ ਸੜਕ ਦਾ ਨਾਂ ਚਮਨ ਲਾਲ ਦਾਦਾ ਰੱਖਣਾ, ਵੀਰ ਚੱਕਰ ਜੇਤੂ ਸੇਵਾ ਮੁਕਤ ਬਿ੍ਗੇਡੀਅਰ ਜੋਗਿੰਦਰ ਸਿੰਘ ਜੱਸਵਾਲ ਨੂੰ ਦੁਕਾਨ ਦੀ ਅਲਾਟਮੈਂਟ ਤੇ ਸ਼ਹਿਰ 'ਚ ਹੋਏ ਵਿਕਾਸ ਕੰਮਾਂ ਦੀ ਡਰੋਨ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਨ ਸਬੰਧੀ ਮਤੇ ਸ਼ਾਮਲ ਹਨ। --

ਵੱਖ-ਵੱਖ ਬ੍ਾਂਚਾਂ ਦੇ ਮੁਲਾਜ਼ਮਾਂ ਨੂੰ ਮਿਲੇਗੀ ਤਰੱਕੀ

ਵੱਖ ਵੱਖ ਬ੍ਾਂਚਾਂ ਦੇ ਮੁਲਾਜ਼ਮਾਂ ਨੂੰ ਤਰੱਕੀ ਦੇਣ ਸਬੰਧੀ ਵੀ ਏਜੰਡੇ 'ਚ ਮਤਾ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ 'ਚ ਇਲੈਕਟ੍ਰੀਸ਼ੀਅਨ ਨੂੰ ਇਲੈਕਟਰੀਕਲ ਸੁਪਰਵਾਈਜ਼ਰ, ਫਿਟਰ ਕੁਲੀ ਨੂੰ ਸੁਪਰਵਾਈਜ਼ਰ ਤੇ ਫੋਰਮੈਨ, ਦਰਜਾ-4 ਮੁਲਾਜ਼ਮਾਂ ਨੂੰ 3 ਦਰਜਾ 'ਚ ਕਲਰਕ ਬਣਾਉਣਾ, ਬੇਲਦਾਰ ਨੂੰ ਵਰਕ ਸੁਪਰਵਾਈਜ਼, ਕਲਰਕ ਨੂੰ ਜੂਨੀਅਰ ਸਹਾਇਕ, ਮਾਲੀ ਨੂੰ ਗਾਰਡਨ ਸੁਪਰਵਾਈਜ਼ਰ ਬਣਾਉਣ ਦੀ ਸਿਫਾਰਸ਼ ਸਬੰਧੀ ਮਤੇ ਵੀ ਸ਼ਾਮਲ ਹਨ।

--

ਪਾਸ ਨਕਸੇ

ਵਿਧਾਇਕ ਰਾਜਿੰਦਰ ਬੇਰੀ ਤੇ ਕਈ ਕੌਂਸਲਰਾਂ ਨੇ ਮਤਾ ਰੱਖਿਆ ਹੈ ਕਿ ਪੁਰਾਣੇ ਸ਼ਰਨਜੀਤ ਹਸਪਤਾਲ, ਚੌਹਾਨ ਚੌਕ ਤੋਂ ਡਾ. ਵਿਕਰਮ ਸੂਦ ਵਾਲੀ ਮੇਨ ਰੋਡ, ਗੁਜਰਾਲ ਨਗਰ ਤੋਂ ਰੀਜੈਂਟ ਪਾਰਕਹੋਟਝਲ ਤਕ ਫਾਈਲ ਬੁੱਕ ਦੇ ਆਧਾਰ 'ਤੇ ਨਕਸ਼ੇ ਪਾਸ ਕਰਨ ਦੀ ਮਨਜ਼ੂਰੀ ਮੰਗੀ ਹੈ ਜਦਕਿ ਸਕਾਈਲਾਰਕ ਹੋਟਲ ਚੌਕ ਤੋਂ ਭਗਵਾਨ ਵਾਲਮੀਕ ਚੌਕ ਤਕ ਦੀ ਸੜਕ 'ਤੇ ਵੀ ਫਾਈਲ ਬੱੁਕ ਦੇ ਆਧਾਰ 'ਤੇ ਨਕਸ਼ਾ ਪਾਸ ਕਰਨ ਦਾ ਮਤਾ ਵੀ ਏਜੰਡੇ 'ਚ ਸ਼ਾਮਲ ਕੀਤਾ ਗਿਆ ਹੈ।