ਜ.ਸ., ਜਲੰਧਰ : ਨਗਰ ਨਿਗਮ ਦੀ ਸਹਾਇਕ ਸਿਹਤ ਅਫਸਰ ਡਾ. ਸੁਮਿਤਾ ਅਬਰੋਲ ਦੀ ਸਰਕਾਰੀ ਅੰਬੈਸਡਰ ਕਾਰ ਸ਼ੁੱਕਰਵਾਰ ਨੂੰ ਹਾਦਸਾਗ੍ਸਤ ਹੋ ਗਿਆ। ਨਾਮਦੇਵ ਚੌਕ ਤੋਂ ਨਿਗਮ ਦਫ਼ਤਰ ਰੋਡ 'ਤੇ ਉਨ੍ਹਾਂ ਦੀ ਸਰਕਾਰੀ ਕਾਰ ਦਾ ਅਗਲਾ ਟਾਇਰ ਨਿਕਲ ਗਿਆ। ਗੱਡੀ ਉਸ ਸਮੇਂ ਲਾਲ ਬੱਤੀ ਦੇ ਨੇੜੇ ਸੀ ਜਿਸ ਕਾਰਨ ਰਫ਼ਤਾਰ ਘੱਟ ਸੀ ਤੇ ਉਹ ਵਾਲ-ਵਾਲ ਬਚ ਗਈ। ਡਾ. ਅਬਰੋਲ ਨੇ ਕਿਹਾ ਕਿ ਉਹ ਕੋਈ ਵੱਡੀ ਗੱਲ ਨਹੀਂ ਹੈ ਤੇ ਕਾਰ 'ਚ ਅਚਾਨਕ ਕੋਈ ਨਾ ਕੋਈ ਖਰਾਬੀ ਆ ਸਕਦੀ ਹੈ।