ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬਿਨਪਾਲਕੇ ਵਿਖੇ ਮਾਰੂਤੀ ਸਜੂਕੀ ਉਦਯੋਗ ਦੇ ਐੱਸਐੱਮਸੀ ਅਡਵਾਈਜਰ ਜਾਪਾਨ ਤੋਂ ਮਿਸਟਰ ਉਸ਼ੀਮਾ ਮੋਕੋਟੋ ਨੇ ਆਪਣੀ ਸਥਾਨਕ ਟੀਮ ਨਾਲ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨਾਲ ਪੰਕਜ ਨਿਗਮ ਸੀਨੀਅਰ ਮੈਨੇਜਰ ਆਰਐੱਸਐੱਲ, ਪਿ੍ਰਅੰਕਾ ਗਰਗ ਟੀਐੱਸਐੱਮ ਮਾਰੂਤੀ, ਸੰਜੇ ਮਹਿੰਦਰਤਾ ਜਨਰਲ ਮੈਨੇਜਰ ਲਵਲੀ ਆਟੋ ਭੋਗਪੁਰ ਵੀ ਹਾਜ਼ਰ ਸਨ। ਉਨ੍ਹਾਂ ਵੱਲੋਂ ਸਕੂਲ ਪਿ੍ਰੰਸੀਪਲ ਸੁਰਿੰਦਰ ਕੁਮਾਰ ਰਾਣਾ ਤੇ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। ਪਿ੍ਰੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਬਾਰੇ ਜਾਣਕਾਰੀ ਪ੍ਰਰਾਪਤ ਕਰਨਾ ਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕਰਨਾ ਸੀ। ਉਸ਼ੀਮਾ ਮੋਕੋਟੋ ਨੇ ਸਕੂਲ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਪ੍ਰਰਾਪਤ ਕਰਦੇ ਹੋਏ ਕਲਾਸਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਅਧਿਆਪਕ ਰੂਪ ਰਾਣੀ, ਸਾਬੀਆ, ਜਤਿੰਦਰ ਕੌਰ, ਰਘਵਿੰਦਰ ਸਿੰਘ, ਸਾਬੀਆ, ਮਾਲਤੀ, ਰੂਪ ਰਾਣੀ, ਰਾਜਵੰਤ ਕੌਰ, ਗਗਨਦੀਪ ਕੌਰ, ਗੀਤਾ ਦੇਵੀ, ਅਨੀਤਾ ਦੇਵੀ, ਧੀਰਜ ਕਲਸੀ, ਗੁਰਜੀਤ ਕੌਰ, ਹਰਦੀਪ ਕੁਮਾਰ, ਲਲਿਤ ਕੁਮਾਰ ਤੇ ਬਲਜਿੰਦਰ ਸਿੰਘ ਹਾਜ਼ਰ ਸਨ।