ਗੁਰਦੀਪ ਸਿੰਘ ਲਾਲੀ, ਫਿਲੌਰ : ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਪੰਜਾਬ ਨੂੰ ਦਿੱਲੀ ਦੀ ਤਰਜ 'ਤੇ ਨਮੂਨੇ ਦਾ ਸੂਬਾ ਬਣਾਇਆ ਜਾਵੇਗਾ ਤੇ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ 'ਆਪ' 'ਚ ਸ਼ਾਮਲ ਹੋਣ ਵਾਲੇ ਸਾਰੇ ਨਾਗਰਿਕਾਂ ਨੂੰ ਪਾਰਟੀ 'ਚ ਹਰ ਤਰ੍ਹਾਂ ਨਾਲ ਬਣਦਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਪਿੰ੍ਸੀਪਲ ਪੇ੍ਮ ਕੁਮਾਰ ਨੇ ਕੀਤੀਆਂ। ਜ਼ਿਕਰਯੋਗ ਹੈ ਕਿ ਪਿੰ੍ਸੀਪਲ ਪੇ੍ਮ ਕੁਮਾਰ ਫਿਲੌਰ ਦੇ ਸੁਹਿਰਦ ਉਪਰਾਲਿਆ ਸਦਕਾ ਆਏ ਦਿਨ ਇਲਾਕੇ ਭਰ ਤੋਂ ਕਈ ਪਰਿਵਾਰ ਬਿਨਾਂ ਕਿਸੇ ਸ਼ਰਤ ਤੋਂ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਇਸੇ ਤਹਿਤ ਵੀਰਵਾਰ ਫਿਲੌਰ ਦੇ ਨੇੜਲੇ ਪਿੰਡ ਜਗਤਪੁਰਾ (ਫਿਲੌਰ) 'ਚ ਵੱਡੀ ਗਿਣਤੀ 'ਚ ਲੋਕਾਂ ਨੇ ਪਿੰ੍ਸੀਪਲ ਫਿਲੌਰ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਿਰਕਤ ਕੀਤੀ ਤੇ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹੀ। ਐਡਵੋਕੇਟ ਜਗਦੀਪ ਸਿੰਘ ਬਾਂਸਲ, ਮੋਹਨ ਸਿੰਘ, ਨਵਜੋਤ ਕੌਰ, ਧੀਰਜ ਭਾਰਦਵਾਜ , ਬਲਵਿੰਦਰ ਸਿੰਘ, ਰਛਪਾਲ, ਮਨਜੀਤ ਸਿੰਘ, ਸੰਦੀਪ ਕੁਮਾਰ, ਸੁਰਜੀਤ ਸਿੰਘ, ਗਗਨ ਕੁਮਾਰ ਆਦਿ ਤੋਂ ਇਲਾਵਾ ਕਈ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਇਸ ਸਮੇਂ ਘੱਟ ਗਿਣਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ, ਬਲਾਕ ਪ੍ਰਧਾਨ ਸੁਖਵਿੰਦਰ ਕੁਮਾਰ, ਸੋਸ਼ਲ ਮੀਡੀਆ ਇੰਚਾਰਜ ਰਾਕੇਸ਼ ਕੁਮਾਰ, ਰਾਜਦੀਪ ਤੇ ਜੋਗਿੰਦਰ ਸਿੰਘ ਮਾਹੀ ਆਦਿ ਵੀ ਮੌਜੂਦ ਸਨ।