ਜੇਐੱਨਐੱਨ, ਜਲੰਧਰ : ਪੰਜਾਬ ਵਿਚ ਐਤਵਾਰ ਨੂੰ ਮਾਨਸਾ ਜ਼ਿਲ੍ਹਾ ਵੀ ਕੋਰੋਨਾ ਮੁਕਤ ਹੋ ਗਿਆ। ਇੱਥੋਂ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਆਖ਼ਰੀ ਦੋ ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜ਼ਿਲ੍ਹੇ ਦੇ ਸਾਰੇ 33 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ, ਰੂਪਨਗਰ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹੇ ਵੀ ਕੋਰੋਨਾ ਮੁਕਤ ਹੋ ਚੁੱਕੇ ਹਨ।

ਐਤਵਾਰ ਨੂੰ ਸੂਬੇ ਭਰ 'ਚੋਂ 28 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਪੰਜਾਬ ਵਿਚ ਕੁਲ 2143 ਮਰੀਜ਼ਾਂ ਵਿਚੋਂ 1898 ਯਾਨੀ 89 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦਰਮਿਆਨ ਸੂਬੇ ਵਿਚ ਐਤਵਾਰ ਨੂੰ 21 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਪਠਾਨਕੋਟ ਵਿਚ ਸਭ ਤੋਂ ਜ਼ਿਆਦਾ ਸੱਤ, ਅੰਮਿ੍ਤਸਰ ਵਿਚ 7, ਹੁਸ਼ਿਆਰਪੁਰ ਵਿਚ ਚਾਰ, ਗੁਰਦਾਸਪੁਰ ਵਿਚ ਦੋ ਤੇ ਜਲੰਧਰ ਵਿਚ ਇਕ ਮਾਮਲਾ ਰਿਪੋਰਟ ਹੋਇਆ।

ਨਵੇਂ ਪਾਜ਼ੇਟਿਵ--21

ਐਕਟਿਵ ਕੇਸ--203

ਹੁਣ ਤਕ ਠੀਕ ਹੋਏ--1898

ਕੁਲ ਇਨਫੈਕਟਿਡ--2143

ਮੌਤ ਦੇ ਨਵੇਂ ਮਾਮਲੇ--00

ਹੁਣ ਤਕ ਮੌਤਾਂ--42

ਹੁਣ ਤਕ ਜਮਾਤੀ ਪਾਜ਼ੇਟਿਵ--29

ਹੁਣ ਤਕ ਹਜ਼ੂਰ ਸਾਹਿਬ ਤੋਂ ਮੁੜੇ ਪਾਜ਼ੇਟਿਵ--1182

ਹੁਣ ਤਕ ਨਮੂਨੇ ਲਏ--66,142

ਨੈਗੇਟਿਵ ਆਏ--60,114

ਰਿਪੋਰਟ ਦਾ ਇੰਤਜ਼ਾਰ--3885

ਪੰਜਾਬ ਵਿਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ--ਪਾਜ਼ੇਟਿਵ--ਮੌਤ

ਅੰਮਿ੍ਤਸਰ--329--6

ਜਲੰਧਰ--223--7

ਲੁਧਿਆਣਾ--179--7

ਤਰਨਤਾਰਨ--163--0

ਗੁਰਦਾਸਪੁਰ--144--3

ਪਟਿਆਲਾ--111--2

ਨਵਾਂਸ਼ਹਿਰ--110--1

ਮੋਹਾਲੀ--105--3

ਹੁਸ਼ਿਆਰਪੁਰ--104--5

ਸੰਗਰੂਰ--97--0

ਮੁਕਤਸਰ--67--0

ਫ਼ਰੀਦਕੋਟ--62--0

ਰੂਪਨਗਰ--61--1

ਮੋਗਾ--60-0

ਫ਼ਤਹਿਗੜ੍ਹ ਸਾ.--56--0

ਫਾਜ਼ਿਲਕਾ--44--0

ਫਿਰੋਜ਼ਪੁਰ--44--1

ਬਠਿੰਡਾ--44--0

ਮਾਨਸਾ--43--0

ਪਠਾਨਕੋਟ--39--2

ਕਪੂਰਥਲਾ--35--2

ਬਰਨਾਲਾ--22--1