ਦੋਨਾਲੀ ਸਾਫ਼ ਕਰਦੇ ਗੋਲ਼ੀ ਚੱਲਣ ਨਾਲ ਮੌਤ
ਦੋਨਾਲੀ ਸਾਫ ਕਰਦੇ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ
Publish Date: Wed, 12 Nov 2025 07:54 PM (IST)
Updated Date: Wed, 12 Nov 2025 07:55 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਹੱਦ ’ਚ ਪੈਂਦੇ ਕਾਲਾ ਸੰਘਿਆ ਰੋਡ ’ਤੇ ਸਥਿਤ ਅਮਰ ਇਨਕਲੇਵ ’ਚ ਲਾਇਸੈਂਸੀ ਦੋਨਾਲੀ ਸਾਫ ਕਰਦੇ ਹੋਏ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰੀਸ਼ ਚੰਦਰ (72) ਵਾਸੀ ਅਮਰ ਇਨਕਲੇਵ ਕਾਲਾ ਸਿੰਘਾ ਰੋਡ ਬੁੱਧਵਾਰ ਦੁਪਹਿਰ ਆਪਣੇ ਘਰ ਦੇ ਬਾਹਰ ਬੈਠ ਕੇ ਦੋਨਾਲੀ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਲਈ ਜੋ ਕਿ ਹਰੀਸ਼ ਚੰਦਰ ਦੇ ਜਾ ਕੇ ਲੱਗੀ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਵੈਸਟ ਸਵਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤੀ ਹੈ। ਏਸੀਪੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਮੁਤਾਬਕ ਹਰੀਸ਼ ਚੰਦਰ ਦੋਨਾਲੀ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ’ਚੋਂ ਗੋਲੀ ਚੱਲ ਪਈ ਤੇ ਜਾ ਕੇ ਹਰੀਸ਼ ਚੰਦਰ ਦੇ ਲੱਗੀ। ਇਸ ਨਾਲ ਉਸ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਦਾ ਅਸਲ ਕਾਰਨ ਕੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰੇਗੀ।