- ਮੁਲਜ਼ਮ ਨੂੰ ਝੂਠੇ ਮੁਕਾਬਲੇ ਦੀ ਜਗ੍ਹਾ ਅਦਾਲਤ 'ਚ ਪੇਸ਼ ਕਰਕੇ ਸਜ਼ਾ ਦਿੱਤੀ ਜਾਵੇ

ਫੋਟੋ 15

ਪਿ੍ਰਤਪਾਲ ਸਿੰਘ, ਸ਼ਾਹਕੋਟ : ਪੰਜਾਬ ਪੁਲਿਸ ਤੇ ਪੱਛਮੀ ਬੰਗਾਲ ਪੁਲਿਸ ਦੇ ਸਾਂਝੇ ਆਪਰੇਸ਼ਨ 'ਚ ਪੁਲਿਸ ਮੁਕਾਬਲੇ ਦੌਰਾਨ ਜੈਪਾਲ ਭੁੱਲਰ ਤੇ ਜਸਪ੍ਰਰੀਤ ਜੱਸੀ ਦੇ ਮਾਰੇ ਜਾਣ 'ਤੇ ਸਵਾਲ ਖੜ੍ਹੇ ਕਰਦਿਆਂ ਸ਼ੋ੍ਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ ਸ਼ਾਹਕੋਟ ਨੇ ਇਸਨੂੰ ਸਰਕਾਰੀ ਕਤਲ ਕਰਾਰ ਦਿੱਤਾ ਤੇ ਇਸ ਮਾਮਲੇ ਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ। ਗੱਲਬਾਤ ਕਰਦਿਆਂ ਜਥੇ. ਸੁਲੱਖਣ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਜਿਹੀਆਂ ਮਨਘੜਤ ਕਹਾਣੀਆਂ ਬਣਾਕੇ ਬੀਤੇ ਸਮੇਂ ਵਿਚ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਬਣਾਕੇ ਕਈ ਨੌਜਵਾਨਾਂ ਨੂੰ ਮਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ 2018 'ਚ ਇਸੇ ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਤੇ ਪੇ੍ਮਾ ਲਾਹੌਰੀਆ ਨਾਮ ਦੇ ਗੈਗਸਟਰਾਂ ਨੂੰ ਤਸ਼ੱਦਦ ਕਰਕੇ ਮਾਰਦੇ ਹੋਏ ਰਾਜਸਥਾਨ ਦੀ ਸਰਹੱਦ 'ਤੇ ਉਨਾਂ੍ਹ ਦਾ ਝੂਠਾ ਮੁਕਾਬਲਾ ਦਿਖਾ ਦਿੱਤਾ ਸੀ। ਸ਼ੋ੍ਮਣੀ ਅਕਾਲੀ ਦਲ (ਅੰਮਿ੍ਤਸਰ) ਇਸ ਗੱਲ ਦੇ ਬਿਲਕੁਲ ਵਿਰੁੱਧ ਨਹੀਂ ਕਿ ਗੈਰ-ਕਾਨੂੰਨੀ ਅਤੇ ਅਪਰਾਧਿਕ ਕਾਰਵਾਈਆਂ ਕਰਨ ਵਾਲੇ ਮੁਲਜ਼ਮ ਵਿਰੁੱਧ ਕਾਨੂੰਨੀ ਅਮਲ ਹੋਵੇ ਪਰ ਪੁਲਿਸ, ਅਰਧ ਸੈਨਿਕ ਬਲਾਂ ਜਾਂ ਫੌਜ ਨੂੰ ਵਿਧਾਨਿਕ ਤੌਰ 'ਤੇ ਕੋਈ ਕਾਨੂੰਨੀ ਅਧਿਕਾਰ ਨਹੀਂ ਕਿ ਕਿਸੇ ਵੀ ਮੁਲਜ਼ਮ ਨੂੰ ਫੜਕੇ ਅਦਾਲਤ ਵਿਚ ਬਿਨਾਂ ਪੇਸ਼ੀ ਦੇ ਮਾਰ ਦੇਣ ਤੇ ਫਿਰ ਉਨ੍ਹਾਂ ਦੇ ਝੂਠੇ ਮੁਕਾਬਲਿਆ ਦੀਆਂ ਕਹਾਣੀਆਂ ਘੜ ਦੇਣ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਨਿਰਪੱਖਤਾ ਨਾਲ ਕਰਵਾਉਣ ਦੀ ਮੰਗ ਕੀਤੀ।