ਸੋਨਾ ਪੁਰੇਵਾਲ, ਨਕੋਦਰ : ਸ਼ਹਿਰ ਵਿੱਚ ਲੱਕੜ ਦਾ ਆਰਾ ਚਲਾਉਣ ਵਾਲੇ ਅਜੀਤ ਸਿੰਘ ਦਾ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ। ਮਿ੍ਤਕ ਅਜੀਤ ਸਿੰਘ ਦੇ ਬੇਟੇ ਗੁਰਦੀਪ ਸਿੰਘ (ਦੀਪਾ) ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਦੀਪਾ ਤੇ ਨੌਕਰ ਘਰ ਰੋਟੀ ਖਾਣ ਲਈ ਗਏ ਸੀ ਤਾਂ ਜਦੋਂ 2 ਵਜੇ ਦੁਪਹਿਰ ਉਹ ਵਾਪਸ ਆਰੇ 'ਤੇ ਪਹੁੰਚੇ ਤਾਂ ਅਜੀਤ ਸਿੰਘ ਆਰੇ ਤੇ ਨਹੀਂ ਸੀ।ਦੀਪਕ ਨੇ ਦੱਸਿਆ ਕਿ ਆਰੇ ਦੇ ਕੋਠੇ 'ਤੇ ਜਦੋਂ ਦੇਖਿਆ ਤਾਂ ਖੂਨ ਨਾਲ ਲੱਥਪਥ ਹੋਇਆ ਡਿੱਗਿਆ ਪਿਆ ਸੀ ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪੇਟ ਤੇ ਸਿਰ 'ਤੇ ਵਾਰ ਕੀਤੇ ਹੋਏ ਸਨ।

ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਅਜੀਤ ਸਿੰਘ ਨੂੰ ਨਕੋਦਰ ਕਮਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਜਲੰਧਰ ਲਿਜਾਣ ਲਈ ਕਿਹਾ। ਦੀਪੇ ਨੇ ਦੱਸਿਆ ਕਿ ਜਦੋਂ ਜਲੰਧਰ ਸਤਨਾਮ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਡੀਐੱਸਪੀ ਲਖਵਿੰਦਰ ਸਿੰਘ ਮੱਲ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ।

Posted By: Jagjit Singh