ਕੀਮਤੀ ਭਗਤ, ਜਲੰਧਰ : ਵੀਰਵਾਰ ਨੂੰ ਜਲੰਧਰ ਵੈਸਟ ਦੇ ਭਾਜਪਾ ਦਫਤਰ ਵਿਖੇ ਜ਼ਿਲ੍ਹਾ ਮਹਿਲਾ ਪ੍ਰਧਾਨ ਮੀਨੂੰ ਸ਼ਰਮਾ ਤੇ ਮੰਡਲ ਪ੍ਰਧਾਨ ਦਵਿੰਦਰ ਭਾਰਦਵਾਜ ਦੀ ਰਹਿਨੁਮਾਈ ਹੇਠ ਪੰਜਾਬ ਭਾਜਪਾ ਦੇ ਪ੍ਰਦੇਸ਼ ਬੁਲਾਰੇ ਮਹਿੰਦਰ ਭਗਤ ਨੇ ਨਵੇਂ ਚੁਣੇ ਮਹਿਲਾ ਮੋਰਚਾ ਮੰਡਲ 11 ਦੀ ਪ੍ਰਧਾਨ ਸ਼ਸ਼ੀ ਧਵਨ ਤੇ ਮੰਡਲ 10 ਦੀ ਪ੍ਰਧਾਨ ਸ਼ਾਤਾਂ ਕੁਮਾਰੀ ਨੂੰ ਸਨਮਾਨਤ ਕੀਤਾ ਤੇ ਦੋਵਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮਹਿੰਦਰ ਭਗਤ ਨੇ ਕਿਹਾ ਕਿ ਸੰਗਠਨ ਵਿਸਥਾਰ ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਨੂੰ ਇਕਜੁਟ ਹੋ ਕੇ ਨਿਰਸਵਾਰਥ ਕੰਮ ਕਰਨਾ ਚਾਹੀਦਾ ਹੈ, ਕੇਂਦਰ ਦੀ ਮੋਦੀ ਸਰਕਾਰ ਨੇ ਨਾਰੀ ਸ਼ਕਤੀ ਨੂੰ ਉਪਰ ਚੁੱਕਣ ਲਈ ਕਾਫੀ ਕੰਮ ਕੀਤਾ। ਇਸ ਮੌਕੇ ਮੰਡਲ ਪ੍ਰਧਾਨ ਸ਼ਸ਼ੀ ਧਵਨ ਤੇ ਸ਼ਾਂਤੀ ਕੁਮਾਰੀ ਨੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ 'ਤੇ ਪਾਰਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਮਿਲੀ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮੀਨੂੰ ਸ਼ਰਮਾ, ਦਵਿੰਦਰ ਭਾਰਦਵਾਜ, ਨਵੀਨ ਸੋਨੀ, ਨੀਟਾ ਬਹਿਲ, ਰਜਿੰਦਰ ਬਿੱਲਾ, ਜਨਕ ਰਾਜ ਭਗਤ ਆਦਿ ਮੌਜੂਦ ਸਨ।