ਜੇਐੱਨਐੱਨ, ਜਲੰਧਰ : ਪੰਜਾਬ ਭਾਜਪਾ ਦੀ ਗਾਂਧੀ ਸੰਕਲਪ ਯਾਤਰਾ ਦੇ ਦੂਜੇ ਦਿਨ ਜ਼ਿਲ੍ਹਾ ਭਾਜਪਾ ਨੇ ਕੰਪਨੀ ਬਾਗ ਚੌਕ 'ਚੋਂ ਯਾਤਰਾ ਕੱਢੀ। ਯਾਤਰਾ ਦੀ ਅਗਵਾਈ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੀਤੀ। ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਲਈ 'ਮਨ 'ਚ ਬਾਪੂ' ਮੁਹਿੰਮ ਤਹਿਤ ਇਹ ਯਾਤਾਰ ਸ਼ੁਰੂ ਕੀਤੀ ਗਈ ਹੈ। ਕੰਪਨੀ ਬਾਗ ਚੌਕ 'ਚੋਂ ਸ਼ੁਰੂ ਹੋਈ ਯਾਤਰਾ 'ਚ ਭਾਜਪਾ ਆਗੂ ਦੀ ਗੁੱਟਬੰਦੀ ਵੀ ਨਜ਼ਰ ਆਈ ਤੇ ਫੋਟੋ ਖਿਚਵਾਉਣ ਲਈ ਧੱਕਾ-ਮੁੱਕੀ ਕਰਨ ਨਾਲ ਤੋਂ ਵੀ ਨਾ ਖੁੰਝਣਾ ਵੀ ਨਜ਼ਰ ਆਇਆ। ਪ੍ਰਧਾਨ ਸ਼ਵੇਤ ਮਲਿਕ ਨੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਭਾਜਪਾ ਪ੍ਰਧਾਨ ਰਮਨ ਪੱਬੀ, ਭਾਜਯੁਮੋ ਪ੍ਰਧਾਨ ਸੰਨੀ ਸ਼ਰਮਾ ਤੇ ਉਨ੍ਹਾਂ ਦੇ ਹਮਾਇਤੀ ਵੱਖਰੇ ਗੁੱਟ ਵਜੋਂ ਫੋਟੋ ਖਿਚਵਾ ਰਹੇ ਸਨ ਤਾਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਵਿਧਾਇਕ ਕੇਡੀ ਭੰਡਾਰੀ ਆਪਣੇ ਸਾਥੀਆਂ ਨਾਲੋਂ ਵੱਖਰਾ ਹਟ ਕੇ ਫੋਟੋ ਖਿਚਵਾ ਰਹੇ ਸਨ। ਕੰਪਨੀ ਬਾਗ ਤੋਂ ਸ਼ੁਰੂ ਹੋਈ ਯਾਤਰਾ ਜਯੋਤੀ ਚੌਕ, ਰੈਣਕ ਬਾਜ਼ਾਰ, ਨਵਾਂ ਬਾਜ਼ਾਰ, ਮਿਲਾਪ ਚੌਪ ਤੋਂ ਹੁੰਦੀ ਹੋਈ ਵਾਪਸ ਸ੍ਰੀ ਰਾਮ ਚੌਕ ਕੰਪਨੀ ਬਾਗ਼ ਸਮਾਪਤ ਹੋਈ। ਯਾਤਰਾ 'ਚ ਭਾਜਪਾ ਦੇ ਪ੍ਰਦੇਸ਼ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਾਠੌਰ, ਪ੍ਰਦੇਸ਼ ਉਪ ਪ੍ਰਧਾਨ ਮਹਿੰਦਰ ਭਗਤ, ਜ਼ਿਲ੍ਹਾ ਭਾਜਪਾ ਪ੍ਰਧਾਨ ਰਮਨ ਪੱਬੀ, ਆਰਪੀ ਮਿੱਤਲ, ਸਪੋਰਟਸ ਸੈੱਲ ਦੇ ਪ੍ਰਧਾਨ ਮਨੀਸ਼ ਵਿਜ ਹਾਜ਼ਰ ਸਨ। ਯਾਤਰਾ 'ਚ ਸ਼ਾਮਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਬਾਪੂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੀ ਰਾਹ 'ਤੇ ਅੱਗੇ ਵਧ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਮੂਲ ਮੰਤਰ ਹੈ, 'ਸਭ ਦਾ ਸਾਥ, ਸਭ ਦਾ ਵਿਕਾਸ, ਸਭ ਵਿਸ਼ਵਾਸ।' ਮਲਿਕ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਸਿਆਸੀ ਸੁਆਰਥਾਂ ਲਈ ਮਹਾਤਮਾ ਗਾਂਧੀ ਦੇ ਨਾਂ ਦੀ ਵਰਤੋਂ ਕੀਤੀ ਪਰ ਟੀਚਿਆਂ ਤੋਂ ਹਮੇਸ਼ਾ ਦੂਰ ਰਹੇ। ਭਾਜਪਾ ਨੇ 73ਵੇਂ ਆਜ਼ਾਦੀ ਦਿਹਾੜੇ 'ਤੇ ਵਾਤਾਵਰਨ ਸਾਂਭ-ਸੰਭਾਲ ਲਈ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ, ਨਮਾਮੀ ਗੰਗੇ, ਜਲ ਸ਼ਕਤੀ, ਜਨਸੰਖਿਆ ਕੰਟਰੋਲ, ਗ੍ਰਾਮ ਸਵਰਾਜ ਤੇ ਸੁਸ਼ਾਸਨ ਲਈ ਡਿਜੀਟਲ ਇੰਡੀਆ ਵਰਗੇ ਮੁੱਦਿਆਂ 'ਤੇ ਫੋਕਸ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ 6 ਮੁੱਢਲੇ ਗਾਂਧੀਵਾਦੀ ਸੰਕਲਪ ਰੱਖੇ ਹਨ। ਇਨ੍ਹਾਂ ਸੰਕਲਪਾਂ 'ਚ ਸਵੱਛ ਭਾਰਤ, ਗ਼ਰੀਬੀ ਮੁਕਤ ਭਾਰਤ, ਭਿ੍ਰਸ਼ਟਾਚਾਰ ਮੁਕਤ ਭਾਰਤ, ਅੱਤਵਾਦ ਮੁਕਤ ਭਾਰਤ, ਧਰਮ ਨਿਰਪੱਖ ਭਾਰਤ ਤੇ ਜਾਤੀਵਾਦ ਮੁਕਤ ਭਾਰਤ ਆਦਿ ਸ਼ਾਮਲ ਹਨ। ਇਸ ਮੌਕੇ ਰਾਜੀਵ ਢੀਂਗਰਾ, ਦੀਪਕ ਤੇਲੂ, ਅਮਿਤ ਸਿੰਘ ਸੰਧਾ, ਕਿਸ਼ਨ ਲਾਲ ਸ਼ਰਮਾ, ਦਵਿੰਦਰ ਕਾਲੀਆ, ਸੁਦੇਸ਼ ਭਗਤ, ਪ੍ਰਵੀਨ ਸ਼ਰਮਾ, ਸ਼ੈਲੀ ਖੰਨਾ, ਭੋਲਾ ਸ਼ਰਮਾ, ਕੰਚਨ ਸ਼ਰਮਾ, ਕਮਲਜੀਤ ਕੌਰ ਗਿੱਲ, ਸ਼ਾਹੀਨਾ ਪਰਵੀਨ, ਇੰਦੂ ਅਗਰਵਾਲ, ਅਸ਼ਵਨੀ ਗਰਗ, ਸੰਜੀਵ ਸ਼ਰਮਾ, ਸੋਨੂੰ ਦਿਨਕਰ, ਹਰਵਿੰਦਰ ਸਿੰਘ ਗੋਰਾ, ਅਮਿਤ ਭਾਟੀਆ, ਦਿਨੇਸ਼ ਸ਼ਰਮਾ, ਪੰਕਜ ਸਾਰੰਗਲ, ਹਰਜਿੰਦਰ ਸਿੰਘ ਬਾਬੂ ਅਰੋੜਾ, ਡਾ. ਵਿਨੀਤ ਸ਼ਰਮਾ, ਅਜੇ ਚੋਪੜਾ, ਕੁਲਜੀਤ ਸਿੰਘ ਹੈਪੀ, ਸੁਰਿੰਦਰ ਮੋਹਨ, ਮਨਜੀਤ ਪਾਂਡੇ, ਅਮਰਜੀਤ ਸਿੰਘ ਗੋਲਡੀ, ਰਾਜੇਸ਼ ਜੈਨ, ਚੰਦਨ ਭਨੋਟ, ਵਿਸ਼ਵ ਮਹਿੰਦਰੂ, ਅਜਮੇਰ ਸਿੰਘ ਬਾਦਲ, ਐਡਵੋਕੇਟ ਅਰਜੁਨ ਖੁਰਾਨਾ, ਅਸ਼ੋਕ ਸਰੀਨ, ਰਾਜਨ ਸ਼ਰਮਾ, ਯਜੀਤ ਹੁਰੀਆ, ਦਵਿੰਦਰ ਭਾਰਦਵਾਜ, ਰੋਹਿਤ, ਸਿਮਰ, ਸੌਰਭ ਸ਼ਰਮਾ ਹਾਜ਼ਰ ਸਨ।

ਜਾਮ 'ਚ ਫਸੀ ਰਹੀ ਐਂਬੂਲੈਂਸ

ਕੰਪਨੀ ਬਾਗ ਚੌਕ 'ਚੋਂ ਭਾਜਪਾ ਦੀ ਗਾਂਧੀ ਸੰਕਲਪ ਯਾਤਰਾ ਸ਼ੁਰੂ ਹੁੰਦਿਆਂ ਆਵਾਜਾਈ ਪ੍ਰਭਾਵਿਤ ਹੋ ਗਈ। ਪ੍ਰੈੱਸ ਕਲੱਬ ਚੌਕ ਤੋਂ ਕੰਪਨੀ ਬਾਗ਼ ਚੌਕ ਵੱਲ ਲੇਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੀ ਤੇ ਇਸ ਜਾਮ 'ਚ ਐਂਬੂਲੈਂਸ ਵੀ ਫਸ ਗਈ। ਐਂਬੂਲੈਂਸ ਚਾਲਕ ਸਾਇਰਨ 'ਤੇ ਸਾਇਰਨ ਦਿੰਦਾ ਰਿਹਾ ਪਰ ਕਿਸੇ ਨੇ ਜਾਮ 'ਚ ਫਸੀ ਐਂਬੂਲੈਂਸ ਨੂੰ ਕਢਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਚੌਕ 'ਚ ਵੱਡੀ ਗਿਣਤੀ ਪੁਲਿਸ ਮੌਜੂਦ ਸੀ, ਭਾਜਪਾ ਵਰਕਰ ਵੀ ਸਨ ਪਰ ਮਹਾਤਮਾ ਗਾਂਧੀ ਦੇ ਆਦਰਸ਼ਾਂ 'ਤੇ ਚੱਲਣ ਦਾ ਪ੍ਰਣ ਲੈ ਰਹੇ ਵਰਕਰਾਂ ਨੂੰ ਐਂਬੂਲੈਂਸ ਦਾ ਸਾਇਰਨ ਨਹੀਂ ਸੁਣਾਈ ਦਿੱਤਾ। ਐਂਬੂਲੈਂਸ ਕਾਫੀ ਜੱਦੋ-ਜਹਿਦ ਮਗਰੋਂ ਜਾਮ 'ਚੋਂ ਨਿਕਲੀ।