ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਵੈਸ਼ਾਲੀ ਯਾਦਵ, ਅਭਿਸ਼ੇਕ ਸ਼ਰਮਾ ਅਤੇ ਅਦਿਤਿ ਸ਼ਰਮਾ ਨੇ ਨਵੀਂ ਦਿੱਲੀ 'ਚ ਰਾਜਪੱਥ 'ਤੇ ਹੋਏ 71ਵੇਂ ਗਣਤੰਤਰ ਦਿਵਸ ਸਮਾਗਮ 'ਚ ਸ਼ਿਰਕਤ ਕੀਤੀ। ਯੂਥ ਮਾਮਲੇ ਤੇ ਖੇਡ ਮੰਤਰਾਲੇ ਨੇ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਚੋਣ ਭਾਰਤ ਦੇ ਪੰਜ ਜ਼ੋਨਾਂ ਦੇ ਲੱਖਾਂ ਵਾਲੰਟੀਅਰਾਂ 'ਚੋਂ ਕੀਤੀ ਸੀ। ਇਨ੍ਹਾਂ ਦੀ ਚੋਣ ਪਰੇਡ, ਸੱਭਿਆਚਾਰਕ ਸਰਗਰਮੀਆਂ, ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਬਹਿਸ 'ਚ ਹਿੱਸਾ ਲੈਣ ਦੀ ਸਮਰੱਥਾ ਅਤੇ ਆਪਣੇ-ਆਪਣੇ ਸੂਬੇ ਦੇ ਸੱਭਿਆਚਾਰ ਨੂੰ ਪੇਸ਼ ਕਰਨ ਦੀ ਸਮਰੱਥਾ ਲਈ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦਿਆਂ ਕੀਤੀ ਗਈ ਸੀ। ਇਨਾਂ ਵਿਦਿਆਰਥੀਆਂ ਵਿੱਚ ਵੈਸ਼ਾਲੀ ਮਹਾਰਾਸ਼ਟਰ (ਨਾਗਪੁਰ), ਅਭਿਸ਼ੇਕ ਉÎÎੱਤਰ ਪ੍ਰਦੇਸ਼ (ਮਥੁਰਾ) ਅਤੇ ਅਦਿਤਿ ਮੱਧ ਪ੍ਰਦੇਸ਼ (ਨੀਮਚ) ਨਾਲ ਸਬੰਧਤ ਹਨ, ਜਿਨ੍ਹਾਂ ਨੇ ਭਾਰਤੀ ਸੈਨਾ, ਨੇਵੀ, ਏਅਰ ਫੋਰਸ ਅਤੇ ਪੈਰਾ ਮਿਲਟਰੀ ਫੋਰਸ ਨਾਲ ਰਾਜਪੱਥ 'ਤੇ ਵਿਸ਼ੇਸ਼ ਪਰੇਡ ਕੀਤੀ।