ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਦੇ ਕਮਿਊਨਿਟੀ ਸਰਵਿਸ ਵਿਭਾਗ ਅਤੇ ਐੱਨਐੱਸਐੱਸ ਵਲੰਟੀਅਰਾਂ ਨੇ ਐੱਲਪੀਯੂ ਕੈਂਪਸ ਵਿਚ ਦੋ-ਰੋਜ਼ਾ ਰਾਜ ਪੱਧਰੀ 'ਯੂਥ ਰੈੱਡ ਕਰਾਸ ਦਿਵਸ ਸਮਾਰੋਹ' ਕਰਵਾਇਆ ਗਿਆ। ਇਹ ਸਮਾਗਮ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬ ਰਾਜ ਦੇ ਸਰਬਕਾਲੀ ਮਹਾਨ ਮਨੁੱਖਤਾਵਾਦੀ ਅਤੇ ਪਰਉਪਕਾਰੀ ਵਿਅਕਤੀ ਭਾਈ ਘਨ੍ਹੱਈਆ ਜੀ ਦੀ ਯਾਦ ਵਿਚ ਕਰਵਾਇਆ ਗਿਆ।

ਰਾਜ ਦੇ ਨੌਜਵਾਨਾਂ ਵਿਚ ਮਾਨਵਤਾਵਾਦ ਦੀ ਭਾਵਨਾ ਪੈਦਾ ਕਰਨ ਲਈ ਕਵਿਤਾ ਉਚਾਰਨ, ਮੁੱਢਲੀ ਡਾਕਟਰੀ ਸਹਾਇਤਾ, ਪੋਸਟਰ ਬਣਾਉਣਾ, ਸਮੂਹ ਗੀਤ ਅਤੇ ਲੋਕ ਗੀਤ ਦੀਆਂ 5 ਸ਼ੇ੍ਣੀਆਂ ਅਧੀਨ ਮੁਕਾਬਲੇ ਕਰਵਾਏ ਗਏ। ਭਾਈ ਘਨੱ੍ਹਈਆ ਜੀ ਅਤੇ ਰੈੱਡ ਕਰਾਸ ਸੁਸਾਇਟੀ ਦੇ ਨਿਰਸਵਾਰਥ ਕੰਮਾਂ ਨੂੰ ਧਾਰਨ ਕਰਨ ਅਤੇ ਦਰਸਾਉਣ ਲਈ ਰਾਜ ਦੇ 30 ਦੇ ਕਰੀਬ ਪ੍ਰਮੁੱਖ ਸਕੂਲਾਂ ਅਤੇ ਕਾਲਜਾਂ ਨੇ ਹਿੱਸਾ ਲਿਆ। ਭਾਈ ਘਨੱ੍ਹਈਆ ਜੀ ਜੰਗ ਦੇ ਮੈਦਾਨ ਵਿਚ ਜ਼ਖਮੀਆਂ ਨੂੰ ਪਾਣੀ ਪਿਆ ਕੇ ਜ਼ਿੰਦਗੀ ਬਖਸ਼ਦੇ ਸਨ, ਜ਼ਖਮੀ ਭਾਵੇਂ ਸਿੱਖ ਸਨ ਜਾਂ ਸਿੱਖਾਂ ਦੇ ਵਿਰੁੱਧ ਲੜਨ ਵਾਲੇ। ਉਨ੍ਹਾਂ ਦੀ ਜੀਵਨ ਕਹਾਣੀ ਨਿਰਸਵਾਰਥ ਸੇਵਾ ਦੀ ਇਕ ਉੱਤਮ ਉਦਾਹਰਨ ਹੈ ਅਤੇ ਉਹ ਰੈੱਡ ਕਰਾਸ ਦੇ ਅਸਲ ਪੂਰਵਗਾਮੀ ਸਨ। ਐੱਲਪੀਯੂ ਦੀ ਪੋ੍ ਚਾਂਸਲਰ ਰਸ਼ਮੀ ਮਿੱਤਲ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਸ਼ੇ੍ਣੀਆਂ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ। ਮਿੱਤਲ ਦੇ ਨਾਲ ਪੰਜਾਬ ਰੈੱਡ ਕਰਾਸ (ਚੰਡੀਗੜ੍ਹ) ਦੇ ਸੀਨੀਅਰ ਅਧਿਕਾਰੀ ਸ਼ਿਵ ਦੁਲਾਰ ਸਿੰਘ ਿਢੱਲੋਂ, ਆਈਏਐੱਸ (ਸੇਵਾਮੁਕਤ) ਅਤੇ ਫ਼ੀਲਡ ਅਫਸਰ ਅਮਰਜੀਤ ਸਿੰਘ ਸਨ। ਮਿੱਤਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਦੂਜਿਆਂ ਦੇ ਭਲੇ ਲਈ ਜਿਊਣਾ ਸਿੱਖਣ ਦਾ ਸੱਦਾ ਦਿੱਤਾ। ਐਲਾਨ ਕੀਤੇ ਗਏ 30 ਇਨਾਮਾਂ ਵਿਚੋਂ, ਬੀਬੀਕੇ ਡੀਏਵੀ ਕਾਲਜ ਫਾਰ ਵਿਮਨ ਨੇ ਵੱਧ ਤੋਂ ਵੱਧ 6 ਇਨਾਮ ਜਿੱਤੇ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਨੇ 5, ਭਾਰਤੀ ਵਿਦਿਆ ਭਵਨ ਅੰਮਿ੍ਤਸਰ ਨੇ 4, ਐੱਸਡੀ ਕਾਲਜ ਬਰਨਾਲਾ ਅਤੇ ਐੱਲਪੀਯੂ ਨੇ 3-3 ਅਤੇ ਹੋਰ ਜੇਤੂਆਂ ਵਿਚ ਸਰਕਾਰੀ ਬ੍ਜਿੰਦਰਾ ਕਾਲਜ ਫਰੀਦਕੋਟ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਅਤੇ ਸੀਯੂ ਮੋਹਾਲੀ ਸ਼ਾਮਲ ਰਹੇ।