ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੇ ਵੱਖ-ਵੱਖ ਡਿਸਟੈਂਸ ਐਜੂੁਕੇਸ਼ਨ ਪੋਗ੍ਰਾਮਾਂ 'ਚ ਦਾਖਲੇ ਦੀ ਆਖਰੀ ਤਾਰੀਖ 28 ਫਰਵਰੀ 2020 ਹੈ। ਐੱਲਪੀਯੂ ਵਿਚ 20 ਤੋਂ ਸਿੱਖਿਆ ਪ੍ਰਰੋਗਰਾਮ ਡਿਸਟੈਂਸ ਐਜੂਕੇਸ਼ਨ ਅਧੀਨ ਮੁਹੱਈਆ ਕਰਵਾਏ ਜਾਂਦੇ ਹਨ।

ਵਰਤਮਾਨ 'ਚ ਐੱਲਪੀਯੂ ਮੈਨੇਜਮੇਂਟ 'ਚ ਐਮਬੀਏ ਤੇ ਬੀਬੀਏ ਪ੍ਰਰੋਗਰਾਮ ਸ਼ਾਮਲ ਕਰ ਰਿਹਾ ਹੈ; ਕੰਪਿਊਟਰ ਐਪਲੀਕੇਸ਼ਨ ਐਂਡ ਇਨਫਾਰਮੇਸ਼ਨ ਟੈਕਨਾਲੋਜੀ 'ਚ ਐੱਮਸੀਏ, ਐੱਮਐੱਸਸੀ, ਆਈਟੀ, ਪੀਜੀਡੀਸੀਏ, ਬੀਸੀਏ, ਬੀਐੱਸਸੀ ਆਈਟੀ ਅਤੇ ਡੀਸੀਏ ਪ੍ਰਰੋਗ੍ਰਾਮ; ਕਾਮਰਸ 'ਚ ਐੱਮਕਾਮ ਤੇ ਬੀਕਾਮ, ਲਾਇਬ੍ਰੇਰੀ ਤੇ ਸੂਚਨਾ ਵਿਗਿਆਨ ਅਨੁਸ਼ਾਸਨ 'ਚ ਐੱਮਐੱਲਆਈਐੱਸ, ਬੀਐੱਲਆਈਐੱਸ ਤੇ ਡੀਐੱਲਆਈਐੱਸ; ਤੇ ਆਰਟਸ ਡਿਸਪਲਿਨ 'ਚ ਬੀਏ ਤੇ ਐੱਮਏ। ਐੱਲਪੀਯੂ ਦੇ ਐੱਮਬੀਏ ਪ੍ਰਰੋਗਰਾਮ ਮਾਰਕੀਟਿੰਗ, ਫਾਇਨਾਂਸ, ਹਿਊਮਨ ਰਿਸੋਰਸ ਮੈਨੇਜਮੈਂਟ, ਇਨਫਾਰਮੇਸ਼ਨ ਟੈਕਨਾਲੋਜੀ, ਰਿਟੇਲ ਮੈਨੇਜਮੈਂਟ ਤੇ ਇੰਟਰਨੈਸ਼ਨਲ ਬਿਜ਼ਨੈੱਸ ਵਰਗੇ ਪ੍ਰਮੋਸ਼ਨਲ ਐਵੀਨਿਊ ਤੇ ਸਪੈਸ਼ਲਾਈਜੇਸ਼ਨ ਕਾਰਨ ਸਭ ਤੋਂ ਜ਼ਿਆਦਾ ਮੰਗ ਵਾਲੇ ਪ੍ਰਰੋਗਰਾਮ ਵਜੋਂ ਉਭਰੇ ਹਨ। ਸਿੱਖਿਆ, ਅਰਥ ਸ਼ਾਸਤਰ, ਹਿੰਦੀ, ਅੰਗਰੇਜ਼ੀ, ਇਤਿਹਾਸ, ਗਣਿਤ, ਰਾਜਨੀਤੀ ਵਿਗਿਆਨ ਤੇ ਸਮਾਜ ਸ਼ਾਸਤਰ 'ਚ ਐੱਮਏ ਦੇ ਪ੍ਰਰੋਗਰਾਮ ਬਹੁਤ ਸਾਰੇ ਸਰਕਾਰੀ ਤੇ ਨਿੱਜੀ ਖੇਤਰਾਂ 'ਚ ਉਨ੍ਹਾਂ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ-ਆਪ ਵੱਲ ਖਿੱਚ ਰਹੇ ਹਨ ਜੋ ਆਪਣੀ ਸਿੱਖਿਅਕ ਯੋਗਤਾ ਨੂੰ ਵਧਾਉਣਾ ਚਾਹੁੰਦੇ ਹਨ।