ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਅੱਜ ਸਕਾਰਾਤਮਕ ਨਤੀਜਿਆਂ ਲਈ ਅਵਚੇਤਨ ਦੇ ਮਹਾਨ ਇਲਾਜ ਅਤੇ ਢਾਲਣ ਦੀ ਸ਼ਕਤੀ ਨੂੰ ਉਜਾਗਰ ਕਰਨ ਦੀ ਕਲਾ ਸਿੱਖੀ। ਇਸ ਮੌਕੇ 'ਸਮਾਈਲਸ' ਗਲੋਬ ਓਵਰ ਦੀ ਸੰਸਥਾਪਕ ਲਾਈਫ ਕੋਚ ਮੋਨਿਕਾ ਸਿੰਘਲ ਵੱਲੋਂ ਮਾਰਗਦਰਸ਼ਨ ਸੈਸ਼ਨ ਕਰਵਾਇਆ ਗਿਆ ਸੀ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਪੂਰੀ ਸਰਗਰਮੀ ਨਾਲ ਸ਼ਮੂਲੀਅਤ ਕਰ ਕੇ ਆਪਣੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿਚ ਸਮਝਾਇਆ। ਉਨ੍ਹਾਂ ਇਹ ਸਭ ਸਿਖਾਇਆ ਕਿ ਸਕਾਰਾਤਮਕ ਸੋਚ ਹਮੇਸ਼ਾ ਕੰਮ ਕਰਦੀ ਹੈ ਅਤੇ ਸਾਨੂੰ ਵੱਖ-ਵੱਖ ਬਿਮਾਰੀਆਂ ਦੇ ਹਾਲਾਤ ਵਿਚ ਜੀਵਨ ਵਿਚ ਬਿਹਤਰੀ ਕਿਵੇਂ ਕਰਨੀ ਹੈ, ਲਈ ਵੀ ਸਿਖਾਉਂਦੀ ਹੈ। ਐੱਲਪੀਯੂ ਦੀ ਪੋ੍. ਚਾਂਸਲਰ ਰਸ਼ਮੀ ਮਿੱਤਲ ਨੇ ਪੋ੍ਗਰਾਮ ਦੀ ਮੇਜ਼ਬਾਨ ਮੋਨਿਕਾ ਸਿੰਘਲ ਅਤੇ ਉਨ੍ਹਾਂ ਦੀ ਟੀਮ ਦਾ ਕੈਂਪਸ ਪਹੁੰਚਣ 'ਤੇ ਸਵਾਗਤ ਕੀਤਾ। ਐੱਲਪੀਯੂ ਦੇ ਉਪ ਪ੍ਰਧਾਨ ਡਾ. ਅਮਨ ਮਿੱਤਲ ਨੇ ਵੀ ਫਲਦਾਇਕ ਧਿਆਨ ਸੈਸ਼ਨਾਂ ਦਾ ਆਨੰਦ ਮੰਨਿਆ।

ਮੋਨਿਕਾ ਸਿੰਘਲ ਨੇ ਕਿਹਾ ਕਿ ਆਪਣੇ ਆਪ ਨੂੰ ਕਿਵੇਂ ਠੀਕ ਕਰਨਾ ਹੈ, ਬਸ ਸਰੀਰ ਦੇ ਅੰਦਰ ਸ਼ਕਤੀ ਨੂੰ ਚਾਲੂ ਕਰਨਾ ਸਿੱਖੋ। ਅੰਦਰਲੀ ਸ਼ਕਤੀ ਨੂੰ ਸਮਝ ਕੇ ਅੰਦਰਲੇ ਵਿਸ਼ਵਾਸ ਨਾਲ ਬਿਮਾਰੀਆਂ ਅਤੇ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ। ਆਪਣੇ ਦਿਨ ਦੀ ਸ਼ੁਰੂਆਤ ਸਕਾਰਾਤਮਕ ਵਿਚਾਰਾਂ ਨਾਲ ਕਰੋ। ਉਨ੍ਹਾਂ ਵਿਅਕਤੀਆਂ, ਵਸਤੂਆਂ ਅਤੇ ਸਰੀਰ ਦੇ ਹਰੇਕ ਅੰਗ ਦਾ ਧੰਨਵਾਦ ਕਰੋ, ਜੋ ਦਿਨ ਰਾਤ ਤੁਹਾਡੇ ਲਈ ਕੰਮ ਕਰਦੇ ਰਹਿੰਦੇ ਹਨ। ਆਪਣੇ ਆਪ ਨੂੰ ਪਿਆਰ ਕਰੋ ਅਤੇ ਪੂਰੀ ਜ਼ਿੰਦਗੀ ਖੁੱਲ੍ਹ ਕੇ ਜੀਓ।