ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਨੇ ਆਪਣੇ 11 ਵਿਦਿਆਰਥੀਆ ਜੋ ਕਿ ਟੋਕੀਓ ਓਲੰਪਿਕ 'ਚ ਕੁਸ਼ਤੀ, ਹਾਕੀ, ਐਥਲੈਟਿਕਸ ਅਤੇ ਪੈਰਾ ਉਲੰਪਿਕਸ ਲਈ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ, ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਵਾਲੇ ਭਾਰਤੀਆਂ 'ਚ 10 ਫ਼ੀਸਦੀ ਐੱਲਪੀਯੂ ਦੇ ਵਿਦਿਆਰਥੀ, ਜੋ ਯੂਨੀਵਰਸਿਟੀ ਲਈ ਸ਼ਾਨਦਾਰ ਪ੍ਰਰਾਪਤੀ ਹੈ। ਇਸ ਲਈ ਐੱਲਪੀਯੂ ਨੇ ਟੋਕੀਓ ਓਲੰਪਿਕ 'ਚ ਮੈਡਲ ਜਿੱਤਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਗੋਲਡ ਮੈਡਲ ਜੇਤੂ ਨੂੰ 50 ਲੱਖ ਰੁਪਏ, ਸਿਲਵਰ ਮੈਡਲ ਜੇਤੂ ਨੂੰ 25 ਲੱਖ ਰੁਪਏ ਅਤੇ ਕਾਂਸੇ ਮੈਡਲ ਜਿੱਤਣ ਵਾਲੇ ਹਰੇਕ ਖਿਡਾਰੀ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਚਾਂਸਲਰ ਮਿੱਤਲ ਨੇ ਕਿਹਾ ਕਿ ਸਾਨੂੰ ਆਪਣੇ ਖਿਡਾਰੀਆ 'ਤੇ ਬਹੁਤ ਮਾਣ ਹੈ ਜੋ ਓਲੰਪਿਕ ਖੇਡਾਂ 'ਚ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪੂਰੀ ਕੋਸ਼ਸ਼ਿ ਕਰ ਰਹੇ ਹਨ। ਸਾਡੇ ਖੇਡ ਸਿਤਾਰਿਆਂ ਨੂੰ ਇਨਾਮ ਦੇਣਾ ਉਨ੍ਹਾਂ ਦੀ ਸਖਤ ਮਿਹਨਤ ਅਤੇ ਪ੍ਰਰਾਪਤੀ ਲਈ ਇੱਕ ਛੋਟਾ ਜਿਹਾ ਪ੍ਰਸੰਗ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਅਥਲੀਟਾਂ ਨੂੰ ਹਰ ਤਰ੍ਹਾਂ ਨਾਲ ਪੇ੍ਰਿਤ ਕਰਦੇ ਹਾਂ। ਇਸੇ ਲਈ ਅਸੀਂ ਐੱਲਪੀਯੂ 'ਚ ਆਪਣਾ ਵਿਸ਼ਵ ਪੱਧਰੀ ਖੇਡ ਕੰਪਲੈਕਸ ਸਥਾਪਤ ਕੀਤਾ ਹੈ ਅਤੇ ਉੱਚ ਯੋਗਤਾ ਪ੍ਰਰਾਪਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟ੍ਰੇਨਰਾਂ ਅਤੇ ਕੋਚਾਂ ਦੀ ਟੀਮ ਬਣਾਈ ਹੈ। ਸਾਡੀਆਂ ਕੋਸ਼ਿਸ਼ਾਂ ਹੀ ਨਤੀਜੇ ਪੇਸ਼ ਕਰਦੀਆਂ ਹਨ।