ਰਾਕੇਸ਼ ਗਾਂਧੀ ਜਲੰਧਰ : ਥਾਣਾ-8 ਦੀ ਪੁਲਿਸ ਨੇ ਗੁਰੂ ਜੀ ਨੋਟਬੁੱਕ ਦਾ ਜਾਅਲੀ ਮਾਰਕਾ ਲਾ ਕੇ ਨੋਟਬੁੱਕ ਛਾਪ ਕੇ ਬਾਜ਼ਾਰ 'ਚ ਸਪਲਾਈ ਕਰਨ ਵਾਲੇ ਦੋ ਪਬਲਿਸ਼ਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਨੂੰ ਗਿ੍ਫਤਾਰ ਕਰ ਲਿਆ ਹੈ।£ਥਾਣਾ-8 ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਜੀ ਨੋਟਬੁੱਕ ਪਿੰ੍ਟਰਜ਼ ਤੇ ਮਲਿਕ ਗੁੁਰੂ ਦੱਤ ਸ਼ਿੰਗਾਰੀ ਵਾਸੀ ਮਥੁਰਾ ਨਗਰ ਸੋਡਲ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਪਿਛਲੇ 20 ਸਾਲ ਤੋਂ ਗੁਰੂ ਜੀ ਨਾਂ ਦੀਆਂ ਨੋਟਬੁੱਕਾਂ ਛਾਪ ਰਹੇ ਹਨ ਤੇ ਇਨ੍ਹਾਂ ਦੀ ਫਰਮ ਰਜਿਸਟਰਡ ਹੈ ਪਰ ਪਿਛਲੇ ਕੁਝ ਸਮੇਂ ਤੋਂ ਬਬਲੂ ਪਿੰ੍ਟਸ ਤੇ ਲਾਟ ਸਾਹਿਬ ਪਿੰ੍ਟਰ ਦੇ ਮਾਲਕ ਉਨ੍ਹਾਂ ਦਾ ਜਾਅਲੀ ਮਾਅਰਕਾ ਲਾ ਕੇ ਨੋਟ ਬੁੱਕਾਂ ਛਾਪ ਕੇ ਬਾਜ਼ਾਰ 'ਚ ਸਪਲਾਈ ਕਰ ਰਹੇ ਹਨ। ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ ਪਬਲਿਸ਼ਰਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਲਾਟ ਸਾਹਬ ਪਿੰ੍ਟ ਦੇ ਮਾਲਕ ਮਨਜੀਤ ਨੂੰ ਗਿ੍ਫ਼ਤਾਰ ਕਰ ਲਿਆ ਹੈ।