ਜੇਐੱਨਐੱਨ, ਜਲੰਧਰ : ਸ਼ਹੀਦ ਊਧਮ ਸਿੰਘ ਨਗਰ 'ਚ ਸਿੱਕਾ ਹਸਪਤਾਲ ਦੇ ਮਾਲਕ ਸੀਪੀ ਸਿੱਕਾ ਦੀ ਪਤਨੀ ਵਿਜੇ ਸਿੱਕਾ ਤੋਂ 15 ਲੱਖ ਰੁਪਏ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਇਕ ਮਹੀਨੇ ਪਹਿਲਾਂ ਹੀ ਰਚੀ ਗਈ ਸੀ। ਮੁੱਖ ਮੁਲਜ਼ਮ ਰੋਹਿਤ ਦੇ ਸੰਪਰਕ 'ਚ ਸਨ। ਰੋਹਿਤ ਨੂੰ ਇਹ ਪਤਾ ਸੀ ਕਿ ਵਿਜੇ ਸਿੱਕਾ ਰੋਜ਼ਾਨਾ ਵੱਡੀ ਰਕਮ ਲੈ ਕੇ ਬੈਂਕ 'ਚ ਜਮ੍ਹਾਂ ਕਰਵਾਉਣ ਲਈ ਜਾਂਦੀ ਹੈ। ਉਸ ਨੇ ਮੁਲਜ਼ਮ ਚੰਦਰ ਸ਼ੇਖਰ ਤੇ ਕਪਿਲੇਸ਼ਵਰ ਨੂੰ ਮਿਲਾਇਆ ਤੇ ਇਕ ਮਹੀਨੇ ਪਹਿਲਾਂ ਹੀ ਲੁੱਟ ਦੀ ਸਾਜ਼ਿਸ਼ ਰਚੀ। ਇਸ ਤੋਂ ਬਾਅਦ ਸਾਰੇ ਰੇਕੀ ਕਰਨ ਲੱਗੇ ਤੇ ਰੋਜ਼ਾਨਾ ਉਸ ਦੇ ਆਉਣ ਜਾਣ ਦੇ ਰਾਹ 'ਤੇ ਨਜ਼ਰ ਰੱਖੀ। ਇਸ ਤੋਂ ਬਾਅਦ ਮੌਕਾ ਦੇਖ ਕੇ ਲੁੱਟ ਨੂੰ ਅੰਜਾਮ ਦੇ ਦਿੱਤਾ।