ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ 'ਚ 2 ਪੀਬੀਐੱਨ ਗਰਲਜ਼ ਬਟਾਲੀਅਨ ਵੱਲੋਂ ਐੱਨਸੀਸੀ ਕੈਡਿਟਸ ਦੀ ਨਵੀਂ ਭਰਤੀ ਕਰਨ ਸਬੰਧੀ ਸਰਗਰਮੀ ਕਰਵਾਈ ਗਈ। ਇਸ ਭਰਤੀ ਲਈ ਚਾਹਵਾਨ ਵਿਦਿਆਰਥਣਾਂ ਨੇ ਪਹਿਲਾਂ ਤੋਂ ਹੀ ਆਨਲਾਈਨ ਆਪਣੇ ਨਾਂ ਦਰਜ ਕਰਵਾਏ ਹੋਏ ਸਨ ਅਤੇ ਅੰਤਿਮ ਦਾਖਲੇ ਦੀ ਪ੍ਰਕਿਰਿਆ ਕਾਲਜ ਦੇ ਖੇਡ ਮੈਦਾਨ 'ਚ ਪੂਰੀ ਕੀਤੀ ਗਈ। ਇਸ ਮੌਕੇ ਕਾਲਜ ਦੇ ਪਿੰ੍ਸੀਪਲ ਡਾ. ਨਵਜੋਤ ਨੇ ਕਮਾਂਡਿੰਗ ਅਫਸਰ ਨਰਿੰਦਰ ਤੂਰ ਤੇ ਐਡਮਿਨ ਅਫਸਰ ਮੇਜਰ ਪ੍ਰਤਿਮਾ ਨੂੰ ਜੀ ਆਇਆ ਕਿਹਾ। ਕਰਨਲ ਨਰਿੰਦਰ ਤੂਰ ਨੇ ਸਰੀਰਕ ਤੌਰ 'ਤੇ ਫਿੱਟ ਤੇ ਸੰਚਾਰ ਹੁਨਰ ਦੇ ਅਧਾਰ 'ਤੇ ਵਿਦਿਆਰਥਣਾਂ ਦੀ ਐੱਨਸੀਸੀ ਕੈਡਿਟਸ ਵਜੋਂ ਚੋਣ ਕੀਤੀ ਤੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕ ਦਿੱਤੀ। ਕਾਲਜ ਦੇ ਪ੍ਰਰੋਫੈਸਰ ਏਐੱਨਓ ਡਾ. ਰੁਪਾਲੀ ਰਾਜਦਾਨ ਨੇ ਕਰਨਲ ਤੂਰ ਦਾ ਇਸ ਚੋਣ ਪ੍ਰਕਿਰਿਆ ਲਈ ਧੰਨਵਾਦ ਕੀਤਾ ਤੇ ਵਿਦਿਆਰਥਣਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਪ੍ਰਰੇਰਣਾ ਦਿੱਤੀ।