ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬੇਟੀਆਂ ਨੂੰ ਮਾਂ ਦੁਰਗਾ ਤੇ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਹਰ ਘਰ 'ਚ ਬੇਟਿਆਂ ਤੋਂ ਵੱਧ ਦਰਜਾ ਬੇਟੀਆਂ ਨੂੰ ਦਿੱਤਾ ਜਾਂਦਾ ਹੈ। ਹਾਲਾਂਕਿ ਬੇਟੀ ਹੋਣ ਦੀ ਖ਼ੁਸ਼ੀ ਸਾਰਾ ਸਾਲ ਮਨਾਈ ਜਾਣੀ ਚਾਹੀਦੀ ਹੈ। ਇਹ ਵਿਚਾਰ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਆਨਲਾਈਨ ਮਨਾਏ ਗਏ 'ਵਿਸ਼ਵ ਬੇਟੀ ਦਿਵਸ' 'ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੇਟੀ ਦਿਵਸ ਮਨਾਉਣ ਦੀ ਇਕ ਖਾਸ ਵਜਾ ਇਹ ਵੀ ਹੈ ਕਿ ਲੋਕਾਂ ਨੂੰ ਲੜਕੀਆਂ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਬੇਟੀਆਂ ਕਿਸੇ ਵੀ ਤਰ੍ਹਾਂ ਬੇਟਿਆਂ ਤੋਂ ਘੱਟ ਨਹੀਂ ਹਨ, ਜ਼ਰੂਰਤ ਹੈ ਤਾਂ ਉਨਾਂ ਨੂੰ ਬੇਟਿਆਂ ਦੇ ਬਰਾਬਰ ਮੌਕੇ ਦੇਣ ਦੀ। ਇਸ ਮੌਕੇ ਪਿ੍ਰੰ. ਸਤਵਿੰਦਰ ਕੌਰ ਨੇ ਕਿਹਾ ਕਿ ਆਮ ਤੌਰ 'ਤੇ ਭਾਰਤ 'ਚ ਲੜਕੀਆਂ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਵਿਕਸਿਤ ਨਹੀਂ ਹੋਈ। ਇਸ ਕਾਰਨ ਲੋਕਾਂ ਦੀ ਸੋਚ 'ਚ ਸਕਾਰਾਤਮਕ ਬਦਲਾਅ ਲਿਆਉਣ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਲੜਕੀਆਂ ਦੀ ਸਿੱਖਿਆ 'ਤੇ ਜ਼ੋਰ ਦਿੰਦੇ ਹੋਏ ਸਾਰੇ ਮਾਪਿਆਂ ਨੂੰ ਧੀਆਂ ਨੂੰ ਪੁੱਤਾਂ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਅਪੀਲ ਕੀਤੀ।