ਮਦਨ ਭਾਰਦਵਾਜ, ਜਲੰਧਰ : ਸਰਕਾਰ ਦੀਆਂ ਨਿੱਜੀਕਰਨ ਅਤੇ ਨਿਗਮੀਕਰਨ ਦੀਆਂ ਨੀਤੀਆਂ ਦੇ ਵਿਰੋਧ ਵਿਚ ਰੇਲ ਯੂਨੀਅਨ ਵਲੋਂ ਦਿੱਤੀ ਗਈ ਕੌਮੀ ਪੱਧਰ ਦੀ ਕਾਲ 'ਤੇ ਐਤਵਾਰ ਨੂੰ ਯੂਆਰਐੱਮਯੂ ਨੇ ਕੇਂਦਰੀ ਕਮੇਟੀ ਦੀਆਂ ਹਦਾਇਤਾਂ 'ਤੇ ਰੋਸ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਮੰਡਲ ਸਕੱਤਰ ਬਿ੍ਜ ਵਰਕਸ਼ਾਪ ਮਹੇਸ਼ ਗਰਗ ਨੇ ਕੀਤੀ। ਇਸ ਮੌਕੇ ਜਲੰਧਰ ਦੀਆਂ ਸਭ ਬਰਾਂਚਾਂ ਵਿਚ ਸਕੱਤਰ ਵਿਕਾਸ ਜੇਤਲੀ, ਲਾਈਨ ਬਰਾਂਚ ਦੇ ਸਕੱਤਰ ਬਿ੍ਜਮੋਹਨ ਸ਼ਰਮਾ, ਸਟੇਸ਼ਨ ਬਰਾਂਚ ਦੇ ਸਕੱਤਰ ਰਾਮ ਬਾਬੂ ਮੀਨਾ, ਇੰਜੀਨੀਅਰਿੰਗ ਬਰਾਂਚ ਦੇ ਪਵਨ ਜਾਮਲਾ, ਅਕਾਉਂਟਸ ਬਰਾਂਚ ਦੇ ਅਜੇ ਮੱਟੂ ਆਦਿ ਹਾਜ਼ਰ ਹੋਏ। ਇਸ ਦੌਰਾਨ ਵਿਖਾਵਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਿਕਾਸ ਜੇਤੀ ਨੇ ਜਿਥੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ ਉਥੇ ਕਿਹਾ ਕਿ ਸਰਕਾਰ ਹੁਣ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿਚ ਵੇਚਨਾ ਚਾਹੁੰਦੀ ਹੈ ਜੋ ਕਿ ਮਜ਼ਦੂਰਾਂ ਦੇ ਰੋਟ ਖੋਹਣ ਅਤੇ ਬੇਰੁਜ਼ਗਾਰ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਰਮਚਾਰੀਆਂ ਅਤੇ ਪੈਨਸ਼ਨ ਭੋਗੀਆਂ ਨੂੰ ਡੀਏ ਤੇ ਡੀਆਰ ਨੂੰ ਜੁਲਾਈ 2021 ਤਕ ਰੋਕਣ ਦੇ ਹੁਕਮ ਵਾਪਸ ਲਵੇ, ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਕਰਮਚਾਰਬੀ ਵਰਗ ਨੂੰ ਆਰਥਿਕ ਸਹਾਇਤਾ ਫੰਡ ਵਿਚ ਸ਼ਾਮਿਲ ਕਰੇ। ਇਸ ਦੌਰਾਲ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਡਿਪਟੀ ਚੀਫ ਇੰਜੀਨੀਅਰ ਬਿ੍ਜ ਕਾਰਖਾਨਾ ਸੇਵਾ ਮੁਕਤ ਕਰਮਚਾਰੀਆਂ ਨਾਲ ਦੁਰਵਿਵਹਾਰ ਕਰ ਰਹੇ ਹਨ, ਜਿਸ ਕਾਰਨ ਯੂਨੀਵਰਕਰਾਂਵਿਚ ਰੋਸ ਪਾਇਆ ਜਾ ਰਿਹਾ ਹੈ।