ਕੀਮਤੀ ਭਗਤ, ਜਲੰਧਰ : ਸਥਾਨਕ ਵਾਰਡ ਨੰਬਰ 22 ਆਧੀਨ ਆਉਂਦੇ ਦਾਇਆਨੰਦ ਚੌਕ ਗੜ੍ਹਾ ਵਿਖੇ ਭਾਰਤ ਛੱਡੋ ਅੰਦੋਲਨ ਦੇ ਸਬੰਧ 'ਚ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਭਗਤ ਬਲਜੀਤ ਪੋਪੀ ਨੇ ਦੱਸਿਆ ਕਿ ਅੱਜ ਦੇ ਦਿਨ 1942 'ਚ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵਲੋਂ ਮੁੰਬਈ ਵਿੱਚ ਭਾਰਤ ਛੱਡੋ ਅੰਦੋਲਨ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਨਾਲ ਲੋਕਾਂ ਦੇ ਦਿਲਾਂ 'ਚ ਨਵਾਂ ਜ਼ੋਸ਼ ਆਇਆ ਅਤੇ ਇਸ ਲਹਿਰ ਨਾਲ ਲੋਕਾਂ ਦੀ ਏਕਤਾ ਹੋਰ ਮਜ਼ਬੂਤ ਹੋਈ ਅਤੇ ਪੂਰੀਆਂ ਕੋਸ਼ਿਸਾਂ ਦੇ ਬਾਅਦ ਭਾਰਤ ਆਜ਼ਾਦ ਹੋਇਆ। ਅੱਜ ਦੇ ਦਿਨ ਸਾਡਾ ਇਹੋ ਸੁਨੇਹਾ ਹੈ ਕਿ ਭਾਰਤ ਵਿਚੋਂ ਭਿ੍ਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਵੱਸਦੇ ਲੋਕਾਂ ਨੂੰ ਉਨ੍ਹਾਂ ਦੇ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ ਇਸ ਸਭ ਦੇ ਨਾਲ ਭਾਰਤ 'ਚ ਅੌਰਤਾਂ ਨੂੰ ਵੱਧ ਤੋਂ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਪੂਰੀ ਸੁਰੱਖਿਆ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਮੁਸ਼ਕਲਾਂ ਨਾਲ ਬਿ੍ਟਿਸ਼ ਸਰਕਾਰ ਨੂੰ ਭਾਰਤ 'ਚ ਕੱਿਢਆ ਗਿਆ ਸੀ। ਇਸ ਮੌਕੇ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ, ਕਾਂਗਰਸ ਸੇਵਾਦਲ ਦੀ ਮਹਿਲਾ ਪ੍ਰਧਾਨ ਕਮਲਜੀਤ ਕੋਰ ਧਨੋਆ, ਰਣਜੀਤ ਕੌਰ, ਰਾਣੋ, ਆਸ਼ਾ ਅਗਰਵਾਲ, ਡਾ.ਹਰਜੀਤ ਭਾਰਤੀ, ਰੇਖਾ, ਵੀਨਾ, ਸੋਨੀਆ ਤੇ ਰਿੰਕੂ ਲੂਥਰ ਆਦਿ ਮੌਜੂਦ ਸਨ।