ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਵਿਚ ਰੰਗੋਲੀ ਮੇਕਿੰਗ ਮੁਕਾਬਲੇ ਕਰਵਾਏ ਗਏ। ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਸ ਮੁਕਾਬਲੇ ਵਿਚ ਭਾਗ ਲਿਆ ਅਤੇ ਸੁੰਦਰ ਰੰਗੋਲੀ ਡਿਜ਼ਾਈਨ ਬਣਾਏ। ਇਸ ਮੁਕਾਬਲੇ ਨੂੰ ਜੱਜ ਕਰਨ ਲਈ ਡਾ. ਰੁਪਾਲੀ ਰਾਜ਼ਦਾਨ, ਮੁਖੀ ਫਾਈਨ ਆਰਟਸ ਵਿਭਾਗ ਨੂੰ ਸੱਦਾ ਦਿੱਤਾ ਗਿਆ ਸੀ। ਮਾਨਸੀ ਨੇ ਪਹਿਲਾ, ਨੀਲਮ ਨੇ ਦੂਸਰਾ ਅਤੇ ਰਮੇਸ਼ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ ਅਤੇ ਚਾਂਦਨੀ ਨੇ ਆਪਣੇ ਹੁਨਰ ਦਾ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ। ਮੁਕਾਬਲੇ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਪ੍ਰਦਰਸ਼ਨੀ ਵੀ ਲਾਈ ਗਈ। ਪਿੰ੍ਸੀਪਲ ਡਾ. ਨਵਜੋਤ ਨੇ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਤਮਾ ਸਿੰਘ, ਮੁਖੀ ਹੋਮ ਸਾਇੰਸ ਵਿਭਾਗ ਨੂੰ ਵਧਾਈ ਦਿੱਤੀ।