ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕੋਰਸਾਂ ਦੇ ਅੰਤਿਮ ਇਮਤਿਹਾਨ ਦੇਣ ਜਾ ਰਹੇ ਵਿਦਿਆਰਥਣਾਂ ਨੂੰ ਇਕ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਪਾਰਟੀ ਵਿਚ ਜੂਨੀਅਰ ਵਿਦਿਆਰਥੀਆਂ ਵੱਲੋਂ ਰੰਗਾਰੰਗ ਮਨੋਰੰਜਕ ਪੋ੍ਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਗਰੁੱਪ ਗੀਤ, ਡਾਂਸ, ਲੋਕ ਗੀਤ ਆਦਿ ਪੇਸ਼ ਕੀਤੇ। ਕਾਲਜ ਦੇ ਪਿੰ੍ਸੀਪਲ ਡਾ. ਨਵਜੋਤ ਦੁਆਰਾ ਇਸ ਮੌਕੇ ਵਿਦਿਆਰਥਣਾਂ ਦੇ ਬਿਹਤਰ ਭਵਿੱਖ ਲਈ ਸ਼ੁੱਭ ਇਛਾਵਾਂ ਭੇਟ ਕੀਤੀਆਂ। ਇਸ ਮੌਕੇ ਕਰਵਾਏ ਗਏ ਮੁਕਾਬਲੇ ਵਿਚ ਵਿਦਿਆਰਥਣ ਜੈਸੀਕਾ ਨੂੰ ਮਿਸ ਐੱਲਕੇਸੀਡਬਲਯੂ, ਫਸਟ ਰਨਰ ਅੱਪ ਜਸਪਿੰਦਰ ਕੌਰ, ਸੈਕਿੰਡ ਰਨਰ ਅੱਪ ਸਾਰਧਾ, ਮਿਸ ਚਾਰਮਿੰਗ ਸਿਮਰਨ, ਮਿਸ ਐਲੀਗੈਂਟ ਕਿਰਨਜੀਤ ਨੂੰ ਐਲਾਨਿਆ ਗਿਆ। ਇਹ ਪਾਰਟੀ ਡਾ. ਅਮਰਦੀਪ ਦਿਓਲ, ਡਾ. ਮਨਿੰਦਰ ਅਰੋੜਾ, ਜਸਵਿੰਦਰ ਕੌਰ, ਡਾ. ਰਮਨ ਪ੍ਰਰੀਤ ਕੋਹਲੀ ਅਤੇ ਗਗਨਪ੍ਰਰੀਤ ਕੌਰ ਦੀ ਦੇਖ-ਰੇਖ ਵਿਚ ਕਰਵਾਈ ਗਈ।