ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਕੂਲ ਆਫ਼ ਇੰਜੀਨੀਅਰਿੰਗ, ਐੱਲਕੇਸੀਟੀਸੀ ਦੇ ਅਪਲਾਈਡ ਸਾਇੰਸ ਵਿਭਾਗ ਨੇ ਰਾਸ਼ਟਰੀ ਏਕਤਾ ਦਿਵਸ ਮਨਾਇਆ। ਸਮਾਗਮ ਨੂੰ ਪਾਵਰਪੁਆਇੰਟ ਪੇਸ਼ਕਾਰੀ ਰਾਹੀਂ ਚਿੰਨਿ੍ਹਤ ਕੀਤਾ ਗਿਆ ਸੀ, ਜਿਸ ਵਿਚ ਇਸ ਦਿਨ ਦੀ ਮਹੱਤਤਾ ਬਾਰੇ ਗੱਲ ਕੀਤੀ ਗਈ ਸੀ, ਕਿਸ ਕਾਰਨ ਮਨਾਇਆ ਜਾਂਦਾ ਹੈ ਅਤੇ ਸਾਡੇ ਦੇਸ਼ ਬਾਰੇ ਦਿਲਚਸਪ ਤੱਥ ਸ਼ਾਮਲ ਕੀਤੇ ਗਏ ਸਨ। ਇਸ ਤੋਂ ਬਾਅਦ ਲੋਕਾਂ ਵਿਚ ਵੱਧ ਰਹੇ ਅਵਿਸ਼ਵਾਸ ਦੀ ਰੋਸ਼ਨੀ ਵਿਚ ਏਕਤਾ ਅਤੇ ਭਾਈਚਾਰੇ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਇਕ ਛੋਟਾ ਸਕਿਟ ਪ੍ਰਦਰਸ਼ਨ ਕੀਤਾ ਗਿਆ। 'ਅਨੇਕਤਾ ਵਿਚ ਏਕਤਾ' ਦਾ ਜਸ਼ਨ ਮਨਾਉਣ ਵਾਲੇ ਕੁਝ ਦੇਸ਼ ਭਗਤੀ ਦੇ ਗੀਤਾਂ ਨਾਲ ਦਿਨ ਦੀ ਸਮਾਪਤੀ ਜ਼ੋਰਦਾਰ ਢੰਗ ਨਾਲ ਹੋਈ। ਸੁਖਬੀਰ ਸਿੰਘ ਚੱਠਾ, ਡਾਇਰੈਕਟਰ, ਅਕਾਦਮਿਕ ਮਾਮਲੇ, ਕੇਸੀਐੱਲ ਗਰੁੱਪ ਅਤੇ ਡਾ. ਆਰਐੱਸ ਦਿਓਲ, ਡਿਪਟੀ ਡਾਇਰੈਕਟਰ ਅਕਾਦਮਿਕ ਮਾਮਲੇ ਕੇਸੀਐੱਲ ਗਰੁੱਪ ਨੇ ਇਸ ਦਿਵਸ ਨੂੰ ਮਨਾਉਣ ਲਈ ਡਾ. ਪਵਨਪ੍ਰਰੀਤ ਕੌਰ, ਐੱਚਓਡੀ ਅਪਲਾਈਡ ਸਾਇੰਸ, ਫੈਕਲਟੀ ਮੈਂਬਰਾਂ, ਸਟਾਫ਼ ਅਤੇ ਬੀਟੈੱਕ ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।