ਜਲੰਧਰ : ਐਤਵਾਰ ਤੋਂ ਸ਼ੁਰੂ ਹੋਈ ਮੌਨਸੂਨ ਦੀ ਬਾਰਸ਼ ਨੇ ਸ਼ਹਿਰ ਦਾ ਮੌਸਮ ਸੁਹਾਵਨਾ ਕਰ ਦਿੱਤਾ ਹੈ। ਸੋਮਵਾਰ ਤੋਂ ਬਾਅਦ ਮੰਗਲਵਾਰ ਨੂੰ ਵੀ ਸਵੇਰੇ ਤੋਂ ਬੂੰਦਾਬਾਂਦੀ ਜਾਰੀ ਹੈ। ਗਰਮੀ ਕਾਰਨ ਸੀਜ਼ਨ 'ਚ ਪਹਿਲੀ ਵਾਰ ਪਾਰਾ ਡਿੱਗ ਕੇ 27 ਡਿਗਰੀ ਸੈਲਸੀਅਸ ਹੋਇਆ। ਇਸ ਨਾਲ ਲੋਕਾਂ ਨੂੰ ਗਰਮੀ ਤੇ ਹੁਮਸ ਤੋਂ ਰਾਹਤ ਜ਼ਰੂਰ ਮਿਲੀ ਹੈ।

ਇਸ ਦੌਰਾਨ ਹੇਠਲੇ ਖੇਤਰਾਂ 'ਚ ਪਾਣੀ ਭਰਨ ਨਾਲ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੋਢਲ, ਪ੍ਰੀਤ ਨਗਰ, ਰੇਲਵੇ ਸਟੇਸ਼ਨ, ਦੋਮੋਰਿਆ ਪੁਲ਼ ਆਦਿ 'ਤੇ ਸਮੱਸਿਆ ਹੈ। ਬਰਸਾਤ 'ਚ ਇੱਥੇ ਇਕ ਫੁੱਟ ਤਕ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਨੂੰ ਕੱਢਣ 'ਚ ਕਾਫੀ ਸਮਾਂ ਲੱਗਦਾ ਹੈ।

ਇਕ ਹਫ਼ਤਾ ਅਸਮਾਨ 'ਚ ਰਹੇਗੀ ਬੱਦਲਵਾਈ

ਮੌਸਮ ਵਿਭਾਗ ਮੁਤਾਬਿਕ ਇਕ ਹਫ਼ਤਾ ਅਸਮਾਨ 'ਚ ਬੱਦਲਵਾਈ ਰਹਿਣ ਕਾਰਨ ਬਾਰਸ਼ ਦੀ ਸੰਭਾਵਨਾ ਹੈ। ਵਿਭਾਗ ਦੇ ਡਾਇਰੈਕਟਰ ਡਾ.ਸੁਰਦਿੰਰ ਪਾਲ ਮੁਤਾਬਿਕ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਜੁਲਾਈ ਮਹੀਨੇ ਦੇ ਅਖੀਰ ਤਕ ਅਸਮਾਨ 'ਚ ਬੱਦਲ ਬਣੇ ਰਹਿਣ ਤੇ ਬਾਰਸ਼ ਦੀ ਸੰਭਾਵਨਾ ਬਣੀ ਰਹੇਗੀ। ਹਾਲਾਂਕਿ, ਇਸ ਵਿਚਕਾਰ 'ਚ ਧੂਪ ਖਿੜਨ 'ਤੇ ਸ਼ਹਿਰਵਾਸੀਆਂ ਨੂੰ ਹੁਮਸ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

Posted By: Amita Verma