ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ. 2 ਦੀ ਪੁਲਿਸ ਨੇ ਆਪਣੇ ਹੀ ਰਿਸ਼ਤੇਦਾਰ ਦਾ ਸਾਮਾਨ ਚੋਰੀ ਕਰਨ ਵਾਲੀ ਅੌਰਤ ਨੂੰ ਕਾਬੂ ਕਰ ਕੇ ਉਸ ਕੋਲੋਂ ਸਾਮਾਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਵਨਾ ਵਾਸੀ ਪਿੰਡ ਬਾਬੋਵਾਲ ਰੋਡ ਗੁਰਦਾਸਪੁਰ ਨੇ ਇਤਲਾਹ ਦਿੱਤੀ ਸੀ ਕਿ 21 ਨਵੰਬਰ ਨੂੰ ਉਹ ਆਪਣੀ ਧੀ ਜੈਸਮਿਨ ਨਾਲ ਦਵਾਈ ਲੈਣ ਲਈ ਟੈਗੋਰ ਹਸਪਤਾਲ ਜਲੰਧਰ ਵਿਚ ਆਈ ਸੀ, ਉਥੇ ਉਸ ਦੀ ਇਕ ਜਾਣ ਪਛਾਣ ਵਾਲੀ ਵੀਨਾ ਰਾਣੀ ਵਾਸੀ ਦਸੂਹਾ ਵੀ ਬੈਠੀ ਹੋਈ ਸੀ। ਡਾਕਟਰ ਨੇ ਉਸ ਨੂੰ ਸਕੈਨ ਕਰਵਾਉਣ ਲਈ ਕਿਹਾ ਤਾਂ ਉਸ ਨੇ ਆਪਣੀਆਂ ਸੋਨੇ ਦੀਆਂ ਚਾਰ ਮੁੰਦਰੀਆਂ, 2 ਚੂੜੀਆਂ, 1 ਮੋਬਾਈਲ, 20,000 ਰੁਪਏ, ਧੀ ਦਾ ਆਧਾਰ ਕਾਰਡ ਤੇ ਪਾਸਪੋਰਟ ਬੈਗ ਵਿਚ ਪਾ ਕੇ ਰੱਖ ਦਿੱਤਾਅਤੇ ਆਪ ਬਾਥ ਰੂਮ ਵਿਚ ਚਲੀ ਗਈ। ਜਦ ਕੁਝ ਸਮਾਂ ਬਾਅਦ ਉਹ ਵਾਪਸ ਪਰਤੀ ਤਾਂ ਉਸ ਦਾ ਬੈਗ ਗਾਇਬ ਸੀ। ਭਾਵਨਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਏਐੱਸਆਈ ਅਨਿਲ ਕੁਮਾਰ ਨੂੰ ਦਿੱਤੀ। ਪੁਲਿਸ ਨੇ ਇਸ ਮਾਮਲੇ ਦੀ ਮੁਲਜ਼ਮ ਬੀਨਾ ਰਾਣੀ ਨੂੰ ਉਸ ਦੇ ਪਿੰਡੋਂ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਦੋ ਪਾਸਪੋਰਟ, ਆਧਾਰ ਕਾਰਡ, ਦੋ ਮੁੰਦਰੀਆਂ ਅਤੇ ਸੱਤ ਹਜ਼ਾਰ ਰੁਪਏ ਬਰਾਮਦ ਕਰ ਲਏ। ਥਾਣਾ ਮੁਖੀ ਨੇ ਦੱਸਿਆ ਕਿ ਫੜੀ ਗਈ ਅੌਰਤ ਨੂੰ ਅਦਾਲਤ ਵਿਚੋਂ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।