ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪਰਵਾਸੀ ਮਜ਼ਦੂਰ ਰਾਜ ਬਹਾਦਰ ਦੀ ਪਤਨੀ ਤੇ ਧੀ ਵੱਲੋਂ ਜ਼ਹਿਰੀਲੀ ਚੀਜ਼ ਖਾਣ ਕਰ ਕੇ ਬੀਤੇ 2 ਦਿਨਾਂ ਤੋਂ ਹਾਲਤ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜ ਬਹਾਦਰ ਆਪਣੀ ਪਤਨੀ ਕਿਰਨ (45 ਸਾਲ) ਤੇ ਧੀ ਰਮਨਦੀਪ (18 ਸਾਲ) ਨਾਲ ਵਾਰਡ ਨੰਬਰ 12 ਵਿਖੇ ਰਹਿ ਕੇ ਰਿਹਾ ਹੈ, ਜਿਸ ਸਮੇਂ ਦੋਵੇਂ ਦੇ ਜ਼ਹਿਰ ਖਾਣ ਵੇਲੇ ਰਾਜ ਘਰ 'ਚ ਨਹੀਂ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਦੋਵਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਦਕਿ ਇਸ ਸਬੰਧੀ ਰਾਜ ਬਹਾਦਰ ਵੱਲੋਂ ਪੁਲਿਸ ਨੂੰ ਕੁਝ ਵੀ ਕਹਿਣ ਤੋ ਸੰਕੋਚ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕਰਨ ਵਾਲੇ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਫੋਨ ਆਉਣ ਕਰ ਕੇ ਜਦੋਂ ਦਾਖਲ ਮਾਂ-ਧੀ ਦੇ ਬਿਆਨ ਲੈਣ ਪੁੱਜੇ ਤਾਂ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਸੀ ਤੇ ਉਹ ਬਿਆਨ ਦੇਣ ਦੀ ਹਾਲਤ 'ਚ ਨਹੀਂ ਹਨ। ਦੋਵਾਂ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।