ਬਲਵਿੰਦਰ ਕੁਮਾਰ, ਜਮਸ਼ੇਰ ਖਾਸ

ਸ਼ੁੱਕਰਵਾਰ ਨੂੰ ਚੀਫ ਇੰਜੀਨੀਅਰ ਨਾਰਥ ਜ਼ੋਨ ਜੈਨਇੰਦਰ ਦਾਨਿਆ ਤੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਬਾਂਸਲ ਨੇ 220 ਕੇਵੀ ਜਮਸ਼ੇਰ ਬਿਜਲੀ ਘਰ ਵਿਖੇ ਨਵੇਂ 11 ਕੇਵੀਏਪੀ ਫੀਡਰ ਉਦੋਪੁਰ ਦਾ ਉਦਘਾਟਨ ਕੀਤਾ। ਇਸ ਫੀਡਰ ਨਾਲ ਪੀ.ਐੱਸ.ਪੀ.ਸੀ.ਐੱਲ. ਜਲੰਧਰ ਕੈਂਟ ਮੰਡਲ ਅਧੀਨ ਆਉਂਦੇ 7 ਪਿੰਡਾਂ ਦੇ ਕਿਸਾਨ ਵੀਰਾਂ ਨੂੰ ਬਿਜਲੀ ਸਪਲਾਈ ਸਬੰਧੀ ਰਾਹਤ ਮਿਲੇਗੀ। ਇਸ ਮੌਕੇ ਚੀਫ ਇੰਜੀਨੀਅਰ ਉਤਰ ਜੋਨ ਜੈਨਇੰਦਰ ਦਾਨਿਆ ਨੇ ਦੱਸਿਆ ਕਿ ਪਹਿਲਾਂ ਪਿੰਡ ਨਾਨਕ ਪਿੰਡੀ, ਜਗਰਾਲ, ਉਦੋਪੁਰ, ਚਿਤੇਬਾਣੀ, ਭੋਡੇ ਸਪਰਾਏ, ਚੰਨਣਪੁਰ, ਅਤੇ ਦੀਵਾਲੀ ਅਧੀਨ ਆਉਂਦੇ ਏਪੀ ਮੋਟਰਾਂ ਦਾ ਸਾਰਾ ਭਾਰ ਇਕੱਲੇ 11 ਕੇਵੀ ਜਗਰਾਲ ਫੀਡਰ ਤੋਂ ਚਲਦਾ ਸੀ, ਜਿਸ ਦੀ ਲੰਬਾਈ 40 ਕਿਲੋਮੀਟਰ ਸੀ। ਹੁਣ ਨਵੇਂ 11 ਕੇਵੀ ਉਦੋਪੁਰ ਫੀਡਰ ਤੋਂ ਤਿੰਨ ਪਿੰਡਾਂ ਦੇ ਏਪੀ ਮੋਟਰਾਂ ਦਾ ਭਾਰ ਚੱਲੇਗਾ ਜਿਸ ਵਿਚ ਪਿੰਡ ਜਗਰਾਲ, ਉਦੋਪੁਰ ਤੇ ਚਿਤੇਬਾਣੀ ਹੋਣਗੇ। 11 ਕੇਵੀ ਜਗਰਾਲ ਤੋਂ ਪਿੰਡ ਨਾਨਕ ਪਿੰਡੀ, ਭੋਡੇ ਸਪਰਾਏ, ਚੰਨਣਪੁਰ ਅਤੇ ਦੀਵਾਲੀ ਦਾ ਏਪੀ ਮੋਟਰਾਂ ਦਾ ਬਰਾਬਰ ਭਾਰ ਚੱਲੇਗਾ। ਇਸ ਨਵੇਂ ਫੀਡਰ ਦੇ ਚਾਲੂ ਹੋਣ ਤੋਂ ਬਾਅਦ ਕਿਸਾਨ ਵੀਰਾਂ ਨੂੰ ਹੋਰ ਵਧੀਆ ਤਰੀਕੇ ਨਾਲ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇਗੀ। ਇਸ ਨਵੇਂ ਫੀਡਰ ਤੇ 35 ਲੱਖ ਦਾ ਖ਼ਰਚਾ ਆਇਆ ਹੈ। ਇਸ ਮੌਕੇ ਵਧੀਕ ਨਿਗਰਾਨ ਇੰਜੀਨੀਅਰ ਕੈਂਟ ਮੰਡਲ ਜਲੰਧਰ ਅਵਤਾਰ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਪੀ ਤੇ ਐੱਮ ਮੰਡਲ ਜਮਸ਼ੇਰ ਰਵੀ ਕੁਮਾਰ, ਉਪ ਮੰਡਲ ਅਫਸਰ ਪਰਮਜੀਤ ਸਿੰਘ, ਨਵਦੀਪ ਸਮਰਾ, ਅਸੀਮ ਹਾਂਡਾ ਅਤੇ ਕਮਲਜੀਤ ਸਿੰਘ ਹਾਜ਼ਰ ਸਨ।