ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਟੈਕਨੀਕਲ ਸਰਵਸਿਜ ਯੂਨੀਅਨ ਦਾ 42ਵਾਂ ਜਥੇਬੰਦਕ ਅਜਲਾਸ ਅਗਲੇ ਤੋਂ ਸਾਲਾਂ ਲਈ ਸੂਬਾ ਕਮੇਟੀ ਦੀ ਚੋਣ ਅਤੇ ਏਕੇ ਤੇ ਸੰਘਰਸ਼ ਦੇ ਟੀਚੇ ਨਾਲ ਸਮਾਪਤ ਹੋਇਆ। ਇਸ ਮੌਕੇ ਚੋਣ ਕਮੇਟੀ ਦੇ ਚੇਅਰਮੈਨ ਸਾਥੀ ਦੀਪਕ ਕੁਮਾਰ ਤਰਨਤਾਰਨ ਨੇ ਚੋਣ ਨਤੀਜੇ ਦਾ ਐਲਾਨ ਕੀਤਾ। ਸਾਥੀ ਕੁਲਦੀਪ ਸਿੰਘ ਖੰਨਾ ਦੇ ਪੈਨਲ ਵਾਲੀ ਟੀਮ ਨੇ ਸਾਰੀਆਂ ਸੀਟਾਂ 'ਤੇ ਜਿੱਤ ਪ੍ਰਰਾਪਤ ਕੀਤੀ। ਪ੍ਰਧਾਨਗੀ ਦੇ ਅਹੁਦੇ ਲਈ ਕੁਲਦੀਪ ਸਿੰਘ ਖੰਨਾ ਨੇ ਸਾਥੀ ਰਮੇਸ਼ ਕੁਮਾਰ ਸ਼ਰਮਾ ਨੂੰ, ਸੀਨੀਅਰ ਮੀਤ ਪ੍ਰਧਾਨ ਲਈ ਪ੍ਰਰੀਤਮ ਸਿੰਘ ਪਿੰਡੀ ਨੇ ਰਾਮ ਚੰਦ ਨੂੰ, ਮੀਤ ਪ੍ਰਧਾਨ ਲਈ ਹਰਜੀਤ ਸਿੰਘ ਲੁਧਿਆਣਾ ਨੇ ਬਰਜਿੰਦਰ ਸ਼ਰਮਾ ਨੂੰ, ਮੀਤ ਪ੍ਰਧਾਨ ਲਈ ਨਰਿੰਦਰ ਪਾਲ ਨੇ ਬਜਿੰਦਰ ਪੰਡਤ ਨੂੰ, ਜਨਰਲ ਸਕੱਤਰ ਲਈ ਹਰਜਿੰਦਰ ਸਿੰਘ ਦੁਧਾਲਾ ਨੇ ਰਤਨ ਸਿੰਘ ਮਜਾਰੀ ਨੂੰ, ਸਕੱਤਰ ਲਈ ਮਨਜੀਤ ਕੁਮਾਰ ਨੇ ਜਸਵਿੰਦਰ ਸਿੰਘ ਤੇ ਰਮੇਸ਼ ਚੰਦਰ ਗੁਰਦਾਸਪੁਰ ਨੇ ਵਿਜੇ ਕੁਮਾਰ ਵਰਮਾ ਨੂੰ, ਦਫਤਰੀ ਸਕੱਤਰ ਲਈ ਅਮਰੀਕ ਸਿੰਘ ਤੇ ਨਛੱਤਰ ਸਿੰਘ ਨੂੰ, ਵਿੱਤ ਸਕੱਤਰ ਲਈ ਰਾਮ ਲਭਾਇਆ ਨੇ ਬਲਵਿੰਦਰ ਸਿੰਘ ਨੂੰ, ਮੁੱਖ ਜਥੇਬੰਦਕ ਸਕੱਤਰ ਲਈ ਗੁਰਕਮਲ ਸਿੰਘ ਨੇ ਰਮੇਸ਼ ਕੁਮਾਰ ਨੂੰ ਹਰਾਇਆ।

ਸਾਥੀ ਰਮੇਸ਼ ਕੁਮਾਰ ਦੀ ਅਗਵਾਈ ਵਾਲੇ ਉਮੀਦਵਾਰਾਂ ਨੇ ਚੋਣ ਵਿਚ ਹਾਰ ਤੋਂ ਬਾਅਦ ਜਿੱਤੀ ਹੋਈ ਕਮੇਟੀ ਨੂੰ ਹਰ ਪੱਖ ਤੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਤੇ ਜਿੱਤ ਦੀ ਵਧਾਈ ਦਿੱਤੀ। ਸਾਰੇ ਆਗੂਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ ਆਉਣ ਵਾਲੇ ਦੋ ਸਾਲਾਂ ਵਿਚ ਦੋਨੋਂ ਪੈਨਲਾਂ ਦੇ ਸਾਥੀ ਜਥੇਬੰਦੀ ਨੂੰ ਬੁਲੰਦੀਆਂ ਤਕ ਲਿਜਾਣ ਲਈ ਸੰਘਰਸ਼ ਕਰਦੇ ਰਹਿਣਗੇ।