ਪੱਤਰ ਪੇ੍ਰਰਕ, ਆਦਮਪੁਰ : ਨਗਰ ਕੌਸਲ ਆਦਮਪੁਰ 'ਚ ਪਿਛਲੇ 10 ਸਾਲਾਂ ਤੋਂ ਭਟਕ ਰਹੇ ਤਰਸ ਦੇ ਆਧਾਰ 'ਤੇ 2 ਮੁਲਾਜ਼ਮਾਂ ਨੂੰ ਕਾਂਗਰਸ ਸਰਕਾਰ ਆਉਣ 'ਤੇ ਮਹਿਦੰਰ ਸਿੰਘ ਕੇਪੀ ਦੀ ਅਗਵਾਈ ਵਿਚ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਦਰਸਨ ਸਿੰਘ ਕਰਵਲ ਤੇ ਉਨ੍ਹਾਂ ਨਾਲ ਦਸਵਿੰਦਰ ਕੁਮਾਰ ਸੀਟੀ ਪ੍ਰਧਾਨ ਆਦਮਪੁਰ, ਈਓ ਹਰਨਿੰਦਰ ਸਿੰਘ, ਐੱਸਓ, ਅਜੇ ਵਰਮਾ, ਰਾਜੇਸ਼ ਕੁਮਾਰ ਰਾਜੂ ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ, ਗਿਆਨ ਸਿੰਘ ਪ੍ਰਧਾਨ ਐੱਸਸੀ ਡਿਪਾਰਟਮੈਂਟ ਆਦਮਪੁਰ, ਅਜੀਤ ਰਾਮ ਬਲਾਕ ਪ੍ਰਧਾਨ ਐੱਸਸੀ ਡਿਪਾਰਟਮੈਂਟ ਆਦਮਪੁਰ ਨੇ ਨਿਯੁਕਤੀ ਪੱਤਰ ਦਿੱਤੇ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਇਸ ਸਮੇਂ ਇਨ੍ਹਾਂ ਤੋਂ ਇਲਾਵਾ ਕੌਂਸਲਰ ਸੁਰਿੰਦਰਪਾਲ ਸਿੱਧੂ, ਕੈਪਟਨ ਗੁਰਮੀਤ ਸਿੰਘ, ਕੈਪਟਨ ਅਮਰਜੀਤ ਸਿੰਘ, ਅਮਰਦੀਪ ਦੀਪਾ ਉਪ ਪ੍ਰਧਾਨ ਐੱਸਸੀ ਵਿਭਾਗ ਆਦਮਪੁਰ, ਸੰਮੀ ਕੁਮਾਰ ਜੱਟ, ਦੀਪਕ ਹੰਸ, ਰਾਕੇਸ਼ ਅਗਰਵਾਲ, ਵਰੁਣ ਚੌਡਾ, ਸੋਨੂੰ, ਵਿਜੇ ਕੁਮਾਰ, ਅਜੇ ਸ਼ਿੰਗਾਰੀ, ਪ੍ਰਸੋਤਮ ਸਿੰਘ ਬਾਲੀ, ਲੱਖਣ ਬਾਹਰੀ, ਜਗਦੀਸ਼ ਰਾਏ ਜੱਸੀ, ਰਾਜ ਕੁਮਾਰ ਗ੍ਰੈਜੂਏਟ, ਸੁਖਦੇਵ ਸਿੰਘ ਗਾਜੀਪੁਰ, ਵਿਕਾਸ ਗਿੱਲ, ਰਾਜੂ, ਕੌਂਸਲਰ ਬਿਕਰਮ ਬੰਧਨ, ਜੇਦ ਗਾਜ਼ੀਪੁਰ ਤੇ ਹੋਰ ਹਾਜ਼ਰ ਸਨ।