ਪੰਜਾਬੀ ਜਾਗਰਣ ਕੇਂਦਰ, ਜਲੰਧਰ : ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਆਨਲਾਈਨ ਇੰਟਰ ਸਕੂਲ ਡਾਂਸ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਸਮੁੱਚੇ ਦੇਸ਼ ਤੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਵੱਖ-ਵੱਖ ਨਿ੍ਤ ਸ਼ੈਲੀਆਂ ਨੂੰ ਪੇਸ਼ ਕਰਦੇ ਹੋਏ ਆਪਣੀ ਪ੍ਰਤਿਭਾ ਤੋਂ ਸਭ ਨੂੰ ਰੂਬਰੂ ਕਰਵਾਇਆ। ਵਿਦਿਆਲਾ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਅਜਿਹੇ ਆਯੋਜਨ ਜਿੱਥੇ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ 'ਚ ਕਾਰਗਰ ਸਾਬਤ ਹੁੰਦੇ ਹਨ ਉਥੇ ਨਾਲ ਹੀ ਉਨ੍ਹਾਂ ਨੂੰ ਮਾਨਸਿਕ ਮਜ਼ਬੂਤੀ ਵੀ ਪ੍ਰਦਾਨ ਕਰਦੇ ਹਨ। ਇਸ ਮੌਕੇ ਕਾਲਜੀਏਟ ਸਕੂਲ ਦੀ ਵਿਦਿਆਰਥਣ ਸਰਘੀ ਉੱਪਲ ਵੱਲੋਂ ਦਿੱਤੀ ਗਈ ਵਿਸ਼ੇਸ਼ ਡਾਂਸ ਪਰਫਾਰਮੈਂਸ ਨੇ ਸਭ ਦਾ ਦਿਲ ਜਿੱਤ ਲਿਆ। ਇਸ ਪੋ੍ਗਰਾਮ ਦੇ ਅੰਤਰਗਤ ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ 'ਚ ਕਲਾਸੀਕਲ ਡਾਂਸ ਸ਼ੇ੍ਣੀ 'ਚੋਂ ਰਾਧਿਕਾ ਸ਼ਰਮਾ ਨੇ ਪਹਿਲਾ, ਹਰਸਿਮਰ ਕੌਰ ਦੂਜੇ, ਅਲੀਜ਼ਾ ਤੇ ਜਾਨਵੀ ਭਗਤ ਤੀਜੇ ਥਾਂ 'ਤੇ ਰਹੀ। ਸੈਮੀ ਕਲਾਸੀਕਲ ਡਾਂਸ ਸ਼ੇ੍ਣੀ 'ਚ ਪਹਿਲੇ ਤੇ ਦੂਜੇ ਥਾਂ 'ਤੇ ਮੀਸ਼ਾ ਪੁਰੀ ਤੇ ਰਾਧਿਕਾ ਵਰਮਾ ਨੇ ਆਪਣੀ ਜਗ੍ਹਾ ਬਣਾਈ ਅਤੇ ਤੀਸਰੇ ਸਥਾਨ ਲਈ ਹਰਸ਼ਿਤਾ ਗੁਪਤਾ ਤੇ ਕਸ਼ਿਸ਼ ਨੂੰ ਚੁਣਿਆ ਗਿਆ। ਫੋਕ ਡਾਂਸ ਮੁਕਾਬਲੇ 'ਚ ਕਰਮਜੀਤ ਨੇ ਪਹਿਲਾ, ਨਿਕੁੰਜ ਕੁਮਾਰ ਅਗਰਵਾਲ ਨੇ ਦੂਜਾ ਤੇ ਸਿਦਕਲੀਨ ਨੇ ਤੀਜਾ ਥਾਂ ਹਾਸਲ ਕੀਤਾ। ਫ੍ਰੀ ਸਟਾਈਲ ਡਾਂਸ ਸ਼ੇ੍ਣੀ 'ਚ ਸੂਰਜ ਤੇ ਸ਼ਿਵਾ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਥਾਂ ਹਾਸਲ ਕੀਤਾ। ਡਾ. ਪੂਨਮ ਸ਼ਰਮਾ, ਮੁਖੀ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਪਰਫਾਰਮਿੰਗ ਆਰਟਸ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪਿੰ੍ਸੀਪਲ ਪੋ੍. ਆਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਜੇਤੂ ਪ੍ਰਤੀਭਾਗੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਸਫਲਤਾ ਲਈ ਵੀਨਾ ਦੀਪਕ, ਕੋ-ਆਰਡੀਨੇਟਰ, ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।