ਕੇਐੱਮਵੀ ਕਾਲਜੀਏਟ ਸਕੂਲ ਨੇ ਮਾਰੀਆਂ ਮੱਲਾਂ
ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਸਕੂਲ ਸਟੇਟ ਬੇਸਬਾਲ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Tue, 09 Dec 2025 06:58 PM (IST)
Updated Date: Tue, 09 Dec 2025 07:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਸੌਫਟਬਾਲ ਖਿਡਾਰਨਾਂ ਨੇ ਬਰਨਾਲਾ ਵਿਖੇ ਕਰਵਾਈ ਸਕੂਲ ਸਟੇਟ ਬੇਸਬਾਲ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਤੇ ਚਾਂਦੀ ਦਾ ਤਗਮਾ ਹਾਸਲ ਕੀਤਾ। ਟੀਮ ਦੀਆਂ ਖਿਡਾਰਨਾਂ ਜਿਵੇਂ ਕਿ ਦਿਵਿਆਂਸ਼ੀ, ਪ੍ਰਾਂਜਲ, ਸੋਨਲ, ਪਾਇਲ, ਸਿਮਰਨ, ਸਮ੍ਰਿਤੀ ਤੇ ਅਮਾਨਤ ਨੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋਫੈਸਰ ਡਾ. ਅਤਿਮਾ ਸ਼ਰਮਾ ਦਵੇਦੀ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਕੇਐੱਮਵੀ ’ਚ ਖਿਡਾਰਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ’ਚ ਮੁਫ਼ਤ ਸਿੱਖਿਆ, ਹੋਸਟਲ, ਮੈੱਸ ਤੇ ਆਵਾਜਾਈ ਦੀਆਂ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਨੂੰ ਜਿਮਨੇਜ਼ੀਅਮ, ਹੈਲਥ ਕਲੱਬ, ਸਵਿਮਿੰਗ ਪੂਲ ਤੇ ਵਿਸ਼ਾਲ ਖੇਡ ਦੇ ਮੈਦਾਨਾਂ ਸਮੇਤ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦਾ ਬਹੁਤ ਲਾਭ ਮਿਲਦਾ ਹੈ। ਪ੍ਰੋਫੈਸਰ ਅਤਿਮਾ ਸ਼ਰਮਾ ਦਵੇਦੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੇਐੱਮਵੀ ਉਨ੍ਹਾਂ ਵਿਦਿਆਰਥਣਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਨਾ ਜਾਰੀ ਰੱਖੇਗਾ। ਪ੍ਰੋਫੈਸਰ ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰਾਪਤੀ ਲਈ ਡਾ. ਦਵਿੰਦਰ ਤੇ ਅਮਨਦੀਪ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।