ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆ ਮਹਾ ਵਿਦਿਆਲਾ ਵਿਖੇ ਐੱਨਈਪੀ-2020 ਦੇ ਲਾਗੂ ਕਰਨ ਅਤੇ ਵਿਗਿਆਨਕ ਤੇ ਤਕਨੀਕੀ ਸ਼ਬਦਾਵਲੀ ਦੀ ਭੂਮਿਕਾ 'ਤੇ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਆਗਾਜ਼ ਕੀਤਾ ਗਿਆ। ਇਸ ਕਾਨਫਰੰਸ 'ਚ ਦੇਸ਼ ਭਰ ਤੋਂ ਮਾਹਿਰਾਂ ਨੇ ਹਿੱਸਾ ਲਿਆ। ਇਸ ਦੇ ਉਦਘਾਟਨੀ ਸੈਸ਼ਨ ਵਿਚ ਸਿੱਖਿਆ ਮੰਤਰਾਲਾ, ਸਰਕਾਰ ਭਾਰਤ ਤੋਂ ਪਤਵੰਤਿਆਂ ਦੇ ਨਾਲ-ਨਾਲ ਅਲੋਕ ਸੋਂਧੀ ਜਨਰਲ ਸਕੱਤਰ ਕੇਐੱਮਵੀ ਮੈਨੇਜਿੰਗ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਲਾ ਦੇ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਦੀ ਮੁੱਢਲੀ ਨੀਂਹ ਹੁੰਦੀ ਹੈ ਅਤੇ ਐੱਨਈਪੀ-2020 ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸ਼ੇ੍ਣੀ ਵਿਚ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਪੋ੍ਗਰਾਮ ਦੌਰਾਨ ਇੰਜੀਨੀਅਰ ਜੇਐੱਸ ਰਾਵਤ, ਸਹਾਇਕ ਡਾਇਰੈਕਟਰ, ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮੀਨਾਲੋਜੀ, ਭਾਰਤ ਸਰਕਾਰ, ਨਵੀਂ ਦਿੱਲੀ ਨੇ ਸੰਬੋਧਨ ਕਰਦੇ ਹੋਏ ਕਮਿਸ਼ਨ ਫਾਰ ਟੈਕਨੀਕਲ ਟਰਮੀਨਾਲੋਜੀ ਦੇ ਉਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਮਿਸ਼ਨ ਐੱਨਈਪੀ 'ਚ ਵਿਗਿਆਨਕ ਤੇ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਨੂੰ ਸਕਾਰਾਤਮਕ ਢੰਗ ਨਾਲ ਚਲਾਉਣ ਦੀ ਦਿਸ਼ਾ ਵੱਲ ਨਿਰੰਤਰ ਯਤਨਸ਼ੀਲ ਹੈ। ਇਸ ਤੋਂ ਇਲਾਵਾ, ਪੋ੍. ਗਿਰੀਸ਼ ਨਾਥ ਝਾਅ ਚੇਅਰਮੈਨ ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮੀਨਾਲੋਜੀ ਨੇ ਕਿਹਾ ਕਿ ਭਾਰਤ ਵਿਚ 19500 ਤੋਂ ਵੱਧ ਭਾਸ਼ਾਵਾਂ ਹਨ ਅਤੇ ਇਨ੍ਹਾਂ 'ਚੋਂ 270 ਮਾਤ ਭਾਸ਼ਾਵਾਂ ਹਨ ਅਤੇ 12 ਲੱਖ ਤੋਂ ਵੱਧ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖੋ-ਵੱਖਰੇ ਅਰਥ ਹਨ ਪਰ ਇਹ ਸ਼ਬਦ ਭਾਰਤ ਦਾ ਭਾਸ਼ਾਈ ਸ਼ਕਤੀ ਘਰ ਹਨ। ਇਸ ਰਾਹੀਂ ਭਾਰਤ ਦੀ ਭਾਸ਼ਾਈ ਪੂੰਜੀ ਨੂੰ ਅਖਿਲ ਭਾਰਤੀ ਸ਼ਬਦਾਵਲੀ ਬਣਾ ਕੇ ਹੋਰ ਅਮੀਰ ਕੀਤਾ ਜਾ ਸਕਦਾ ਹੈ। ਮੁੱਖ ਮਹਿਮਾਨ ਅਲੋਕ ਸੋਂਧੀ ਨੇ ਕੰਨਿਆ ਮਹਾਵਿਦਿਆਲਾ ਨੂੰ ਇਸ ਮਹੱਤਵਪੂਰਨ ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਕਰਨ ਲਈ ਵਧਾਈ ਦਿੱਤੀ। ਉਦਘਾਟਨੀ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਕਰਵਾਏ ਗਏ ਪਹਿਲੇ ਤਕਨੀਕੀ ਸੈਸ਼ਨ ਵਿਚ ਮੇਜਰ ਜਨਰਲ ਜੀਜੀ ਦਿਵੇਦੀ ਐੱਸਐੱਮਵੀਐੱਸਐੱਮ ਅਤੇ ਬੀਏਆਰ (ਸੇਵਾਮੁਕਤ) ਪੋ੍ਫੈਸਰ, ਸਟਰੈਟਰਜੀ-ਇੰਟਰਨੈਸ਼ਨਲ ਰਿਲੇਸ਼ਨਜ਼ ਐਂਡ ਮੈਨੇਜਮੈਂਟ ਸਟੱਡੀਜ਼, ਫਾਊਂਡਰ ਚੇਅਰ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿਚ ਸਿੱਖਿਅਕਾਂ ਦੀ ਗੰਭੀਰ ਭੂਮਿਕਾ ਵਿਸ਼ੇ 'ਤੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਗਿਆਨ ਦੇ ਖੇਤਰ ਵਿਚ ਇਕ ਮਹਾਸ਼ਕਤੀ ਵਜੋਂ ਉਭਰਨਾ ਹੋਵੇਗਾ। ਇਸ ਦਿਸ਼ਾ ਵਿਚ ਸਿੱਖਿਆ ਦੀ ਭੂਮਿਕਾ ਮਹੱਤਵਪੂਰਨ ਹੈ। ਤਕਨਾਲੋਜੀ ਦੇ ਵਿਕਾਸ ਦੇ ਨਾਲ ਸਿੱਖਿਆ ਦੇ ਖੇਤਰ ਵਿਚ ਵੀ ਸਕਾਰਾਤਮਕ ਬਦਲਾਅ ਜ਼ਰੂਰੀ ਹਨ, ਜਿਸ ਲਈ ਰਚਨਾਤਮਕ ਅਤੇ ਆਲੋਚਨਾਤਮਕ ਸੋਚ ਅਪਣਾਉਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਸਰੋਤ ਬੁਲਾਰੇ ਡਾ.ਆਸ਼ੂਤੋਸ਼ ਅੰਗੀਰਸ, ਐੱਸਡੀ ਕਾਲਜ, ਅੰਬਾਲਾ ਕੈਂਟ, ਹਰਿਆਣਾ ਨੇ ਸੰਸਕ੍ਰਿਤ ਸ਼ਾਸਤਰੀ ਕ੍ਰਿਟਿਕ ਆਫ਼ ਸਾਇੰਟਿਫਿਕ ਐਂਡ ਟੈਕਨੀਕਲ ਟਰਮੀਨਾਲੋਜੀ ਇਨ ਕੁਆਲਿਟੀ ਐਂਡ ਇਨੋਵੇਟਿਵ ਰਿਸਰਚ ਇਨ ਨਿਊ ਐਜੂਕੇਸ਼ਨ ਪਾਲਿਸੀ ਵਿਸ਼ੇ 'ਤੇ ਵਿਚਾਰ ਪ੍ਰਗਟ ਕੀਤੇ।

ਦੂਜੇ ਤਕਨੀਕੀ ਸੈਸ਼ਨ ਦੌਰਾਨ ਡਾ. ਸੀਪੀ ਪੋਖਰਨ, ਐੱਸਆਰਕੇਪੀ ਸਰਕਾਰੀ ਪੀਜੀ ਕਾਲਜ, ਕਿਸ਼ਨਗੜ੍ਹ, ਰਾਜਸਥਾਨ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਅਤੇ ਪਰਿਵਰਤਨਸ਼ੀਲ ਸਿੱਖਿਆ ਦੀ ਭੂਮਿਕਾ, ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਵਿਸ਼ੇ 'ਤੇ ਵਿਚਾਰ ਪ੍ਰਗਟ ਕੀਤੇ। ਦੂਜੇ ਤਕਨੀਕੀ ਸੈਸ਼ਨ ਦੌਰਾਨ ਡਾ. ਕੁੰਵਰ ਰਾਜੀਵ, ਡੀਏਵੀ ਕਾਲਜ, ਜਲੰਧਰ ਨੇ ਸਰੋਤ ਬੁਲਾਰੇ ਵਜੋਂ ਹਿੱਸਾ ਲੈਂਦਿਆਂ ਕਿਹਾ ਕਿ ਸਿੱਖਿਆ ਦਾ ਅਰਥ ਸਿਰਫ਼ ਕਿਤਾਬੀ ਗਿਆਨ ਨਹੀਂ ਹੈ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਪਦੰਡ ਤੈਅ ਕਰਨ ਦੀ ਵੀ ਲੋੜ ਹੈ ਤਾਂ ਜੋ ਉਹ ਆਪਣੇ ਅੰਦਰਲੇ ਹੁਨਰ ਨੂੰ ਪਛਾਣ ਕੇ ਆਪਣਾ ਰਾਹ ਪੱਧਰਾ ਕਰ ਸਕਣ। ਵਿਨੋਦ ਕੁਮਾਰ, ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਨੇ ਪਹਿਲੇ ਦਿਨ ਦੇ ਆਖਰੀ ਸਰੋਤ ਬੁਲਾਰੇ ਦੇ ਰੂਪ 'ਚ ਸ਼ਿਰਕਤ ਕਰਦੇ ਹੋਏ ਰਾਸ਼ਟਰੀ ਸਿੱਖਿਆ ਨੀਤੀ ਅਤੇ ਵਿਗਿਆਨਕ ਤਕਨਾਲੋਜੀ ਵਿਸ਼ੇ 'ਤੇ ਆਪਣੇ ਵਿਚਾਰ ਵਿਸਥਾਰ ਸਹਿਤ ਸਾਂਝੇ ਕੀਤੇ।