ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਦੇ ਅੰਤਰਗਤ ਚੱਲ ਰਹੇ ਕੇਸੀਐੱਲ ਕਾਲਜੀਏਟ ਸਕੂਲ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੰਸਾਰਪੁਰ ਹਾਕੀ ਕਲੱਬ ਵੱਲੋਂ ਕਰਵਾਈ ਗਈ ਅੰਡਰ-17 ਹਾਕੀ ਲੀਗ ਸ਼ਾਨਦਾਰ ਢੰਗ ਨਾਲ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਵਿਦਿਆਰਥਣਾਂ ਦੀ ਇਸ ਪ੍ਰਰਾਪਤੀ 'ਤੇ ਕਾਲਜ ਪਿ੍ਰੰਸੀਪਲ ਡਾ. ਨਵਜੋਤ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਸੰਗੀਤਾ ਸਰੀਨ ਤੇ ਅਸਿਸਟੈਂਟ ਪ੍ਰਰੋ. ਪਰਮਿੰਦਰ ਕੌਰ ਨੂੰ ਵਧਾਈ ਦਿੱਤੀ।