ਕੁਲਦੀਪ ਸਿੰਘ ਖਾਲਸਾ, ਲੋਹੀਆਂ ਖਾਸ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਸਤਨਾਮ ਸਿੰਘ ਰਾਈਵਾਲ ਦੀ ਪ੍ਰਧਾਨਗੀ ਹੇਠ ਲੋਹੀਆਂ ਜ਼ੋਨ ਦੀ ਲੋਹੀਆਂ ਖਾਸ ਵਿਖੇ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣਸਿੰਘ ਪਹੁੰਚੇ। ਮੀਟਿੰਗ ਦਾ ਮੁੱਖ ਏਜੰਡਾ ਅੰਦਰੂਨੀ ਘਾਟਾਂ ਕਮਜੋਰੀਆਂ ਦੀ ਸਵੈ ਪੜਚੋਲ ਕਰਨਾ ਅਤੇ 22 ਸਤੰਬਰ ਤੇ 27 ਸਤੰਬਰ, ਅਤੇ 28, 29 ਸਤੰਬਰ ਨੂੰ ਕਮੇਟੀ ਵੱਲੋਂ ਵੱਖ-ਵੱਖ ਥਾਵਾਂ 'ਤੇ ਲਾਏ ਜਾ ਰਹੇ ਧਰਨਿਆਂ ਦੀ ਤਿਆਰੀ ਕਰਨਾ ਰਿਹਾ। ਆਗੂਆਂ ਨੇ 22 ਸਤੰਬਰ ਨੂੰ ਮੱਲੀਆਂ ਐੱਸਡੀਓ ਦਫ਼ਤਰ ਅੱਗੇ ਧਰਨਾ ਦੇਣ, 27 ਸਤੰਬਰ ਨੂੰ ਭਾਰਤ ਬੰਦ ਨੂੰ ਸਮਰਥਨ ਦੇਣ ਅਤੇ 28, 29 ਸਤੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨੇ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਲਗਾਤਾਰ 10 ਮਹੀਨਿਆਂ ਤੋਂ ਕੇਂਦਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਦਿੱਲੀ ਵਿਖੇ ਧਰਨੇ 'ਚ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਦੂਜੇ ਪਾਸੇ ਸਟੇਟ ਸਰਕਾਰ ਖੇਤੀ ਵਾਸਤੇ ਯੂਰੀਆ ਅਤੇ ਡੀਏਪੀ ਦੀ ਕਿੱਲਤ ਪੈਦਾ ਕਰ ਕੇ ਅਤੇ ਝੋਨੇ ਦੀ ਖਰੀਦ ਵਾਸਤੇ ਫ਼ਰਦਾਂ ਦੀ ਮੰਗ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਰਹੀ ਹੈ। ਆਗੂਆਂ ਨੇ ਕੇਦਰ ਅਤੇ ਰਾਜ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆ ਤਾਂ ਜਥੇਬੰਦੀ 28 ਅਤੇ 29 ਸਤੰਬਰ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਧਰਨਾ ਲਾ ਕੇ ਅਗਲੇ ਐਕਸ਼ਨ ਦਾ ਐਲਾਨ ਕਰੇਗੀ। ਮੀਟਿੰਗ 'ਚ ਮੱਖਣ ਸਿੰਘ ਨੱਲ, ਕਿਸ਼ਨਦੇਵ ਮਿਆਣੀ, ਜ਼ਿਲ੍ਹਾ ਪ੍ਰਰੈੱਸ ਸਕੱਤਰ ਹਰਪ੍ਰਰੀਤ ਸਿੰਘ ਕੋਟਲੀ ਗਾਜਰਾਂ, ਤਰਲੋਕ ਸਿੰਘ ਗੱਟੀ ਪੀਰ ਬਖ਼ਸ਼, ਵੱਸਣ ਸਿੰਘ ਕੋਠਾ, ਜਗਤਾਰ ਸਿੰਘ ਚੱਕਵਡਾਲਾ, ਬਲਜਿੰਦਰ ਸਿੰਘ ਦਾਰੇਵਾਲ, ਮੇਜਰ ਸਿੰਘ ਪੱਡਾ, ਸਤਨਾਮ ਸਿੰਘ ਜਲਾਲਪੁਰ ਕਲਾਂ, ਦਲਬੀਰ ਸਿੰਘ ਕੰਗ ਕਲਾਂ, ਜਗਤਾਰ ਸਿੰਘ ਕੋਟਲੀ ਕੰਬੋਜ, ਬਲਕਾਰ ਸਿੰਘ ਪੂਨੀਆ, ਜਸਵਿੰਦਰ ਸਿੰਘ ਜਾਣੀਆਂ, ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ, ਦਲਬੀਰ ਸਿੰਘ ਮੁੰਡੀ ਸ਼ੇਰੀਆਂ, ਜੋਗਿੰਦਰ ਸਿੰਘ ਮਡਾਲਾ ਸ਼ੰਨਾਂ, ਮਲਕੀਤ ਸਿੰਘ ਨਵਾਂ ਪਿੰਡ ਦੋਨੇਵਾਲ, ਗੁਰਦੇਵ ਸਿੰਘ ਲਾਲੂਵਾਲ ਤੇ ਸੁਖਦੇਵ ਸਿੰਘ ਘੁੱਦੂਵਾਲਾ ਵਿਚ ਆਦਿ ਹਾਜ਼ਰ ਸਨ।