ਕੁਲਦੀਪ ਸਿੰਘ ਖਾਲਸਾ, ਲੋਹੀਆਂ ਖਾਸ : ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਦੀ ਅਗਵਾਈ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਰੇਲ ਰੋਕੋ ਧਰਨਾ ਲੋਹੀਆਂ ਜੰਕਸ਼ਨ 'ਤੇ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਅਲੀਵਾਲ ਨੇ ਦੱੱਸਿਆ ਕਿ ਸਰਕਾਰ ਵੱਲੋਂ ਕੇਂਦਰੀ ਗ੍ਹਿ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਲਈ ਇਹ ਰੋਸ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਕਿਸਾਨਾਂ 'ਤੇ ਅੱਤਿਆਚਾਰ ਕਰ ਕੇ ਕਿਸਾਨਾਂ ਨੂੰ ਕਮਜ਼ੋਰ ਨਹੀਂ ਕਰ ਸਕਦੀ, ਸਗੋਂ ਉਹ ਹੋਰ ਵੀ ਚੜ੍ਹਦੀ ਕਲਾ ਵਿਚ ਰਹਿਣਗੇ। ਬੀਬੀ ਗੁਰਮੀਤ ਕੌਰ ਬਾਦਸ਼ਾਹਪੁਰ ਦੀ ਅਗਵਾਈ ਵਿਚ ਕਿਸਾਨ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ ਜੋਸਨ, ਨਿਰਮਲ ਸਿੰਘ, ਪਿੰ੍ਸੀਪਲ ਸਿਵ ਕੁਮਾਰ, ਵਰਿੰਦਰ ਕਾਲਾ, ਵਿਕਰਮ ਮੰਧਾਲਾ, ਤੀਰਥ ਸਿੰਘ, ਮਾ. ਪਿਆਰਾ ਸਿੰਘ, ਜਸਵਿੰਦਰ ਸਿੰਘ ਨਸੀਰਪੁਰ, ਮਾ. ਕਰਮ ਚੰਦ ਸ਼ਰਮਾ, ਭਜਨ ਸਿੰਘ, ਬਲਕਾਰ ਸਿੰਘ, ਬਚਿੱਤਰ ਸਿੰਘ ਅਤੇ ਹੋਰ ਵੀ ਮੌਜੂਦ ਸਨ।