ਸੁਰਜੀਤ ਸਿੰਘ ਜੰਮੂ/ਕੁਲਦੀਪ ਸਿੰਘ ਖਾਲਸਾ, ਲੋਹੀਆਂ ਖ਼ਾਸ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਵਾਸਤੇ, ਸੂਬਾ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੇ ਬਿਜਲੀ ਐਕਟ 2022 ਪਾਸ ਕਰਨ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਗਟ ਕਰਦਿਆਂ ਰੇਲਾਂ ਰੋਕੀਆਂ ਗਈਆਂ। ਸਲਵਿੰਦਰ ਸਿੰਘ ਜਾਣੀਆਂ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਸਭਰਾ ਸੂਬਾ ਸੰਗਠਨ ਸਕੱਤਰ ਤੇ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ 'ਚ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋ ਕੇ ਕਿਸਾਨਾਂ ਵੱਲੋਂ ਰੇਲ ਲਾਈਨ 'ਤੇ ਧਰਨਾ ਮਾਰ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਕਿਸਾਨਾਂ ਦੀਆਂ ਭਖ਼ਦੀਆਂ ਮੰਗਾਂ ਜੇ ਫ਼ੌਰੀ ਤੌਰ 'ਤੇ ਨਾ ਮੰਨੀਆਂ ਗਈਆਂ ਤਾਂ ਕਿਸਾਨ ਵੱਡਾ ਸੰਘਰਸ਼ ਵਿੱਢਣ ਨੂੰ ਮਜਬੂਰ ਹੋਣਗੇ। ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਲਖੀਮਪੁਰ ਖੀਰੀ ਕਾਂਡ ਨੂੰ ਇਕ ਸਾਲ ਹੋ ਚੁੱਕਾ ਹੈ ਪੰ੍ਤੂ ਪੀੜਤਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਜ਼ਾਵਾਂ ਦਿੱਤੀਆਂ ਜਾਣ। ਸੰਸਾਰ ਬੈਂਕ ਵੱਲੋਂ ਨਹਿਰਾਂ ਉੱਪਰ ਨਿੱਜੀ ਕੰਪਨੀਆਂ ਵੱਲੋਂ ਪਾਣੀ ਸਾਫ਼ ਕਰਕੇ ਵੇਚਣ ਵਾਲੇ ਪੋ੍ਜੈੱਕਟ ਰੱਦ ਕੀਤੇ ਜਾਣ, ਬੀਬੀਐੱਮਬੀ ਵੱਲੋਂ ਪੰਜਾਬ ਦਾ ਹੱਕ ਖੋਹਣ ਲਈ ਬਣਾਇਆ ਗਿਆ ਡੈਮ ਸੇਫਟੀ ਐੱਕਟ ਰੱਦ ਕੀਤਾ ਜਾਵੇ , ਬਿਜਲੀ ਸੋਧ ਬਿੱਲ 2022 ਦਾ ਖਰੜਾ ਰੱਦ ਕੀਤਾ ਜਾਵੇ ਤੇ ਹੋਰ ਵੀ ਭਖਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਇਕੱਠ ਵਿਚ ਕਿਸਾਨ ਅੌਰਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਵਾਸਤੇ ਜ਼ਿਲ੍ਹਾ ਪੁਲਿਸ, ਜੀਆਰਪੀ ਤੇ ਆਰਪੀਐੱਫ ਦੇ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਗੁਰਪ੍ਰਰੀਤ ਸਿੰਘ ਨਾਇਬ ਤਹਿਸੀਲ ਦਾਰ ਬਤੌਰ ਕਾਰਜਕਾਰੀ ਮੈਜਿਸਟੇ੍ਟ ਵੀ ਮੌਕੇ 'ਤੇ ਮੌਜੂਦ ਰਹੇ। ਰੇਲਾਂ ਦੀ ਜਾਣਕਾਰੀ ਦਿੰਦਿਆਂ ਮਨੋਹਰ ਲਾਲ ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਜੰਮੂ-ਅਹਿਮਦਾਬਾਦ ਨੰਬਰ 19224 ਵਾਲੀ ਰੇਲ ਗੱਡੀ ਨੂੰ ਸੁੱਚੀ ਪਿੰਡ ਨੇੜੇ ਜਲੰਧਰ ਵਿਖੇ ਹੀ ਰੋਕ ਲਿਆ ਗਿਆ ਜਦਕਿ ਤਿੰਨ ਮਾਲ ਗੱਡੀਆਂ ਜਿਨ੍ਹਾਂ 'ਚੋਂ ਇਕ ਨੂੰ ਗਿੱਦੜ ਪਿੰਡੀ, ਦੂਜੀ ਨੂੰ ਮਖੂ ਤੇ ਤੀਜੀ ਨੂੰ ਕਪੂਰਥਲਾ ਰੇਲਵੇ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ ਸੀ। ਮੌਕੇ 'ਤੇ ਹਰਪ੍ਰਰੀਤ ਸਿੰਘ ਕੋਟਲੀ ਗਾਜਰਾਂ, ਕਿਸ਼ਨ ਦੇਵ ਮਿਆਣੀ, ਨਿਰਮਲ ਸਿੰਘ ਢੰਡੋਵਾਲ, ਰਜਿੰਦਰ ਸਿੰਘ ਨੰਗਲ ਅੰਬੀਆਂ, ਕੁਲਦੀਪ ਰਾਏ ਤਲਵੰਡੀ ਸੰਘੇੜਾ, ਅਰਮੀਤ ਕੌਰ ਕੋਟਲੀ, ਹਰਵਿੰਦਰ ਕੌਰ ਜਾਣੀਆਂ, ਸੁਖਵਿੰਦਰ ਕੌਰ ਜਾਣੀਆਂ, ਕੁਲਵਿੰਦਰ ਕੌਰ ਜਾਣੀਆਂ, ਗੁਰਬਖ਼ਸ਼ ਕੌਰ, ਸਪਨਪ੍ਰਰੀਤ ਕੌਰ, ਪਰਮਜੀਤ ਕੌਰ, ਨਿੰਦਰ ਕੌਰ, ਗੁਰਮੀਤ ਕੌਰ ਚੱਕ ਵਡਾਲਾ, ਮੱਖਣ ਸਿੰਘ ਨੱਲ੍ਹ, ਜਗਤਾਰ ਸਿੰਘ ਚੱਕ ਵਡਾਲਾ, ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ, ਮਨਦੀਪ ਸਿੰਘ ਬਾਹਮਣੀਆਂ ਤੇ ਅਵਤਾਰ ਸਿੰਘ ਖਾਨਪੁਰ ਢੱਡਾ ਵੀ ਮੌਜੂਦ ਸਨ।