ਪਿ੍ਰਤਪਾਲ ਸਿੰਘ, ਸ਼ਾਹਕੋਟ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਹਾਨੀ ਕੀਰਤਨ ਦਰਬਾਰ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿਖੇ 26 ਅਕਤੂਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਇੰਟਰਨੈਸ਼ਨਲ ਢਾਡੀ ਗਿਆਨੀ ਸੰਤ ਸਿੰਘ ਪਾਰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਗਰਾਊਂਡ 'ਚ ਕੀਰਤਨ ਦਰਬਾਰ ਸ਼ਾਮ 5 ਵਜੇ ਤੋਂ ਰਾਤ 11 ਵਜੇ ਤਕ ਕਰਵਾਇਆ ਜਾਵੇਗਾ ਜਿਸ 'ਚ ਭਾਈ ਦਵਿੰਦਰ ਸਿੰਘ ਸੋਢੀ, ਭਾਈ ਗੁਰਪ੍ਰਰੀਤ ਸਿੰਘ ਸ਼ਿਮਲੇ ਵਾਲੇ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਜੁਗਿੰਦਰ ਸਿੰਘ ਰਿਆੜ ਤੇ ਭਾਈ ਪਰਮਪ੍ਰਰੀਤ ਸਿੰਘ ਖ਼ਾਲਸਾ ਦੇ ਜਥੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਮੌਕੇ ਗਿਆਨੀ ਸੰਤ ਸਿੰਘ ਪਾਰਸ, ਗੁਰਦੀਪ ਸਿੰਘ ਦੀਪਾ, ਜਸਵਿੰਦਰ ਸਿੰਘ ਬਾਜਵਾ ਤੇ ਹਰਭਜਨ ਸਿੰਘ ਬਾਜਵਾ ਸਾਬਕਾ ਡਾਇਰੈਕਟਰ ਨੇ ਬਾਬਾ ਸੁਖਚੈਨ ਦਾਸ ਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਰਪੰਚ ਜਗਤਾਰ ਸਿੰਘ ਤਾਰੀ, ਮੱਖਣ ਸਿੰਘ ਬਾਜਵਾ, ਸਰਬਜੀਤ ਸਿੰਘ ਬਾਜਵਾ ਪੰਚ, ਗੁਰਮੇਲ ਸਿੰਘ ਬਾਜਵਾ, ਮੇਜਰ ਸਿੰਘ ਬਾਜਵਾ ਸਾਬਕਾ ਸਰਪੰਚ, ਜੈਲ ਸਿੰਘ ਬਾਜਵਾ ਸਕੱਤਰ, ਨਿਰਮਲ ਸਿੰਘ ਬਾਜਵਾ, ਰੇਸ਼ਮ ਸਿੰਘ ਬਾਜਵਾ ਪੰਚ, ਕੁਲਵੰਤ ਸਿੰਘ ਿਢੱਲੋਂ, ਸੁਰਜੀਤ ਸਿੰਘ ਬਾਜਵਾ ਪੰਚ, ਸਾਹਿਬ ਸਿੰਘ ਆਦਿ ਹਾਜ਼ਰ ਸਨ।