ਅਮਰਜੀਤ ਸਿੰਘ ਵੇਹਗਲ, ਜਲੰਧਰ : ਲੰਮਾ ਪਿੰਡ ਵਿਚ ਸਰਬ ਧਰਮ ਵੈੱਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਠਵਾਂ ਕੀਰਤਨ ਦਰਬਾਰ ਗੁਰਦੁਆਰਾ ਪਹਿਲੀ ਪਾਤਸ਼ਾਹੀ 'ਚ ਬਾਬਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਮ 7ਵਜੇ ਤੋਂ ਰਾਤ 12 ਵਜੇ ਤਕ ਕਰਵਾਇਆ ਗਿਆ। ਇਸ ਮੌਕੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨਿਰਮਲ ਦਾਸ ਬਾਬਾ ਜੌੜੇ, ਬਾਬਾ ਜੀਵਨ ਸਿੰਘ ਸਮੱਸਤਪੁਰ, ਮੀਰੀ ਪੀਰੀ ਖ਼ਾਲਸਾ ਜਥਾ ਜਗਾਧਰੀ, ਭਾਈ ਸੁਰਿੰਦਰ ਸਿੰਘ ਰਮਤਾ, ਢਾਡੀ ਜਥਾ ਬੀਬੀ ਦਲੇਰ ਕੌਰ, ਭਾਈ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ, ਅਜਮੇਰ ਸਿੰਘ ਬਾਦਲ, ਬੀਬੀ ਪ੍ਰਭਜੋਤ ਕੌਰ ਖ਼ਾਲਸਾ ਦੇ ਜਥਿਆਂ ਵੱਲੋਂ ਕੀਰਤਨ ਤੇ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਏਕਨੂਰ ਵੈੱਲਫੇਅਰ ਸੇਵਾ ਸੁਸਾਇਟੀ ਦੇ ਮੁਖੀ ਰਣਜੀਤ ਸਿੰਘ ਰਾਣਾ ਨੇ ਦਸਿਆ ਕਿ ਗੁਰੂ ਕਿ੍ਪਾ ਨੌਜਵਾਨ ਸਭਾ ਲੰਮਾ ਪਿੰਡ, ਸ਼ੇਰੇ ਪੰਜਾਬ ਯੂਥ ਕਲੱਬ ਪ੍ਰਰੀਤ ਨਗਰ, ਸ਼ਹੀਦ ਭਗਤ ਸਿੰਘ ਯੂਥ ਕਲੱਬ ਤੇ ਸਮਾਜ ਸੇਵਕ ਵੈੱਲਫੇਅਰ ਸੇਵਾ ਸੁਸਾਇਟੀ ਨੇ ਸਮਾਗਮ ਵਿਚ ਸੇਵਾਵਾਂ ਨਿਭਾਈਆਂ। ਗੁਰਦੁਆਰਾ ਪਹਿਲੀ ਪਾਤਸ਼ਾਹੀ ਦੇ ਪ੍ਰਧਾਨ ਗੁਰਦਿਆਲ ਸਿੰਘ, ਏਕਨੂਰ ਵੈੱਲਫੇਅਰ ਸੇਵਾ ਸੁਸਾਇਟੀ ਦੇ ਮੁਖੀ ਰਣਜੀਤ ਸਿੰਘ ਰਾਣਾ ਵੱਲੋਂ ਐੱਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ, ਸਾਬਕਾ ਸੰਸਦੀ ਸਕੱਤਰ ਕੇਡੀ ਭੰਡਾਰੀ, ਬੀਸੀ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ, ਮਹਿੰਦਰਪਾਲ ਸਿੰਘ ਗੁੰਬਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਮਨਜੀਤ ਸਿੰਘ ਜੱਜ, ਬਹਾਦਰ ਸਿੰਘ ਨਵਾਂ ਪਿੰਡ, ਮਹਿੰਦਰ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ, ਕਰਨੈਲ ਸਿੰਘ ਰੇਰੂ, ਜਗਜੀਤ ਸਿੰਘ ਖ਼ਾਲਸਾ, ਮਹਿੰਦਰ ਸਿੰਘ ਸੈਣੀ, ਪਰਮਜੀਤ ਸਿੰਘ ਅਣਖੀ, ਹਰਬੰਸ ਸਿੰਘ, ਗੁਰਪ੍ਰਰੀਤ ਸਿੰਘ ਗੋਪੀ, ਹਰਵਿੰਦਰ ਸਿੰਘ ਖ਼ਾਲਸਾ, ਹਰਿੰਦਰ ਸਿੰਘ ਢੀਂਡਸਾ, ਜਗਤਾਰ ਸਿੰਘ ਨਵਾਂ ਪਿੰਡ, ਲਖਵਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਮੰਗਲ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਰਾਜ ਕੁਮਾਰ, ਲਾਲ ਚੰਦ, ਸਤਿੰਦਰ ਸਿੰਘ, ਸਿੱਖ ਤਾਲਮੇਲ ਕਮੇਟੀ ਤੋਂ ਜਤਿੰਦਰਪਾਲ ਸਿੰਘ ਮਝੈਲ, ਬਲਵਿੰਦਰ ਸਿੰਘ, ਹੈੱਡਗ੍ੰਥੀ ਭਾਈ ਸੁਰਿੰਦਰ ਸਿੰਘ ਆਦਿ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ।