ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੀ ਗਈ ਦਸਵੀਂ ਜਮਾਤ ਦੀ ਮੈਰਿਟ ਲਿਸਟ ਵਿਚ ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ (ਸ਼ਾਹਕੋਟ) ਦੀ ਵਿਦਿਆਰਥਣ ਕਿਰਨਪ੍ਰਰੀਤ ਕੌਰ ਪੁੱਤਰੀ ਨਿਰਮਲ ਸਿੰਘ ਤੇ ਗੁਰਪ੍ਰਰੀਤ ਕੌਰ ਨੇ 650 ਵਿੱਚੋਂ 632 (97.23 ਫੀਸਦੀ) ਅੰਕ ਪ੍ਰਰਾਪਤ ਕਰਕੇ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਵਿਚ 16ਵਾਂ ਸਥਾਨ ਹਾਸਲ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕਿਰਨਪ੍ਰਰੀਤ ਕੌਰ ਦੀ ਇਸ ਪ੍ਰਰਾਪਤੀ 'ਤੇ ਉਸ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਉਸ ਨੂੰ ਵਧਾਈਆਂ ਮਿਲ ਰਹੀਆਂ ਹਨ। ਉਸ ਨੇ ਇਸ ਸ਼ਾਨਦਾਰ ਪ੍ਰਰਾਪਤੀ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਮਿਲੇ ਸਹਿਯੋਗ ਨੂੰ ਦਿੱਤਾ ਹੈ। ਉਸਨੂੰ ਜਦ ਭਵਿੱਖ ਦੀ ਯੋਜਨਾ ਬਾਰੇ ਪੁੱਿਛਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਡਾਕਟਰੀ ਦੀ ਪੜ੍ਹਾਈ ਕਰਕੇ ਦਿਮਾਗ ਦੇ ਰੋਗਾਂ ਦੀ ਮਾਹਿਰ ਬਣਨਾ ਚਾਹੁੰਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ, ਜਨਰਲ ਸਕੱਤਰ ਡਾ. ਨਗਿੰਦਰ ਸਿੰਘ ਬਾਂਸਲ, ਮੀਤ ਪ੍ਰਧਾਨ ਗੁਰਨਾਮ ਸਿੰਘ ਚੱਠਾ, ਹਰੀਸ਼ ਮਿੱਤਰ, ਡਾਇਰੈਕਟਰ ਮਨਜਿੰਦਰ ਸਿੰਘ ਿਢੱਲੋਂ ਅਤੇ ਪਿੰ੍ਸੀਪਲ ਰੇਖਾ ਸ਼ਰਮਾ ਨੇ ਕਿਰਨਪ੍ਰਰੀਤ ਕੌਰ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਰਾਪਤੀ ਸਕੂਲ ਦੇ ਸਮੂਹ ਸਟਾਫ਼ ਦੀ ਮਿਹਨਤ ਅਤੇ ਕਿਰਨਪ੍ਰਰੀਤ ਕੌਰ ਵੱਲੋਂ ਲਗਨ ਨਾਲ ਕੀਤੀ ਪੜ੍ਹਾਈ ਦਾ ਨਤੀਜਾ ਹੈ।